ਸੰਤ ਸੁਰਿੰਦਰ ਦਾਸ ਕਠਾਰ ਦੇ ਅਚਾਨਕ ਦੇਹਾਂਤ ਨਾਲ ਸਮਾਜ ਨੂੰ ਪਿਆ ਨਾ ਪੂਰਾ ਹੋਣ ਵਾਲਾ ਘਾਟਾ.

ਫੋਟੋ ਕੈਪਸ਼ਨ: ਸੰਤ ਸੁਰਿੰਦਰ ਦਾਸ ਕਠਾਰ ਦੀ ਫਾਈਲ ਫੋਟੋ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ ਨੂੰ ਸੰਤ ਸੁਰਿੰਦਰ ਦਾਸ ਕਠਾਰ ਦੇ ਅਚਾਨਕ ਦੇਹਾਂਤ ਤੇ ਬਹੁਤ ਗਹਿਰਾ ਦੁੱਖ ਹੋਇਆ ਹੈ. ਸੰਤ ਸੁਰਿੰਦਰ ਦਾਸ ਗੁਰਬਾਣੀ ਦੇ ਉੱਘੇ ਵਿਆਖਿਆਕਾਰ, ਪਰਉਪਕਾਰੀ ਸੁਭਾਓ ਦੇ ਜੋ ਹਰ ਸਾਲ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਆਪਣੇ ਡੇਰੇ ਵਿਚ ਕਰਾਉਂਦੇ ਸਨ ਅਤੇ ਸਾਰਾ ਖਰਚਾ ਆਪ ਕਰਦੇ ਸਨ.
ਉਹ ਲੋਕਾਂ ਦੇ ਮਸਲਿਆਂ ਤੇ ਤਕਲੀਫ਼ਾਂ ਤੋਂ ਪੂਰੀ ਤਰ੍ਹਾਂ ਜਾਣੂ ਰਹਿੰਦੇ ਸਨ ਅਤੇ ਉਨ੍ਹਾਂ ਸੰਬੰਧੀ ਵਿਚਾਰ ਗੋਸ਼ਟੀਆਂ ਵੀ ਕਰਾਉਂਦੇ ਰਹਿੰਦੇ ਸਨ. ਬਨਾਰਸ ਵਿਖੇ ਗੁਰੂ ਰਵਿਦਾਸ ਦਾ ਮੰਦਿਰ ਉਸਾਰਨ ਵਾਸਤੇ ਉਨ੍ਹਾਂ ਦਾ ਮਹਾਨ ਯੋਗਦਾਨ ਹੈ.
ਉਹ ਉੱਘੇ ਵਿਚਾਰਾਂ ਦੇ ਸੰਤ ਸਨ ਅਤੇ ਆਪਣੀ ਸੰਗਤ ਨੂੰ ਵੀ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ. ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ. ਅਸੀਂ ਅੰਬੇਡਕਰ ਭਵਨ ਜਲੰਧਰ ਦੇ ਸਮੂਹ ਟਰੱਸਟੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਉਨ੍ਹਾਂ ਨੂੰ ਹਾਰਦਿਕ ਸ਼ਰਧਾਂਜਲੀ ਭੇਂਟ ਕਰਦੇ ਹਾਂ.

– ਜੀ ਸੀ ਕੌਲ
ਜਨਰਲ ਸਕੱਤਰ
ਅੰਬੇਡਕਰ ਭਵਨ ਟਰੱਸਟ, ਜਲੰਧਰ

Previous articleਗਾਇਕਾ ਸੋਨਾਮਿਕਾ ਲੈ ਕੇ ਹਾਜ਼ਰ ਹੋਈ ਹੈ ਰੋਮਾਂਟਿਕ ਗੀਤ ‘ਮਿਡਨਾਈਟ’
Next article8th March: Gender and Livelihoods: Farm and Labour Sectors