ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਲੋਂ ਕੋਵਿਡ-19 ਦੇ ਵਿਸ਼ੇ ਨੂੰ ਮੁੱਖ ਰੱਖਕੇ ਇੱਕ ਰੋਜ਼ਾ ਵੈਬੀਨਾਰ

(ਸਮਾਜ ਵੀਕਲੀ)

ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਚ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਜੀ ਦੀ ਸਰਪ੍ਰਸਤੀ ਅਤੇ ਵਾਇਸ ਚਾਂਸਲਰ ਪੋ੍ਰ. (ਡਾ.) ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਅਧੀਨ, ਲਾਇਫ ਸਾਇੰਸਜ਼ ਅਤੇ ਅਲਾਇਡ ਹੈਲਥ ਸਾਇੰਸਜ਼ ਵਿਭਾਗ ਵੱਲੋਂ ਕੋਵਿਡ-19 ਦੇ ਵਿਸ਼ੇ ਨੂੰ ਮੁੱਖ ਰੱਖਕੇ ਇੱਕ ਰੋਜ਼ਾ ਵੈਬੀਨਾਰ “ਪੈਥੋਫਿਜੀਓਲੋਜੀ: ਰੋਕਥਾਮ ਅਤੇ ਨਿਯੰਤਰਨ” ਕਰਵਾਇਆ ਗਿਆ।ਇਸ ਵੈਬੀਨਾਰ ਵਿੱਚ ਵਾਇਸ ਚਾਂਸਲਰ ਪ੍ਰੋ. (ਡਾ.) ਧਰਮਜੀਤ ਸਿੰਘ ਪਰਮਾਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਸਿੱਖਿਆ ਖੇਤਰ ਦੇ ਨਾਲ-ਨਾਲ ਸਮਾਜ ਅਤੇ ਸਾਡੀ ਜੀਵਨ-ਸ਼ੈਲੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਸਦੀ ਰੋਕਥਾਮ ਲਈ ਸਾਰਿਆਂ ਨੂੰ ਕੋਵਿਡ-19 ਸੰਬੰਧੀ ਦਿੱਤੇ ਜਾਂਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਆਪਣੇ ਪਰਿਵਾਰ ਅਤੇ ਸਮਾਜ ਵਿੱਚ ਇਸਦੇ ਪ੍ਰਤੀ ਜਾਗਰੂਕਤਾ ਵਧਾਉਣੀ ਚਾਹੀਦੀ ਹੈ।ਡਾ. ਆਸ਼ੂਤੋਸ਼ ਸਿੰਘ (ਐਸੋਸੀਏਟ ਪ੍ਰੋਫੈਸਰ, ਮੈਡੀਕਲ ਕਾਲਜ, ਦੇਹਰਾਦੂਨ) ਨੇ ਆਪਣੇ ਭਾਸ਼ਣ ਵਿੱਚ ਕਰੋਨਾ ਮਹਾਂਮਾਰੀ ਦੇ ਫੈਲਣ, ਇਸਦੇ ਸਿਹਤ ਉੱਪਰ ਪੈਂਦੇ ਪ੍ਰਭਾਵਾਂ, ਰੋਕਥਾਮ ਅਤੇ ਦਵਾਈ ਤੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ। ਵੈਬੀਨਾਰ ਦੇ ਅੰਤਲੇ ਪੜਾਅ ਉੱਪਰ ਸਵਾਲ-ਜੁਆਬ ਰਾਹੀਂ ਕਰੋਨਾ ਮਹਾਂਮਾਰੀ ਦੁਆਰਾ ਵੱਖ-ਵੱਖ ਖੇਤਰਾਂ ਉੱਪਰ ਪਏ ਪ੍ਰਭਾਵਾਂ ਬਾਰੇ ਗੱਲਬਾਤ ਕੀਤੀ ਗਈ।ਇਸ ਵੈਬੀਨਾਰ ਵਿੱਚ ਵਿਭਾਗ ਦੇ ਫੈਕਲਟੀ ਮੈਂਬਰ,ਖੋਜਾਰਥੀਆਂ ਅਤੇ ਵਿਦਿਆਰਥੀਆਂ ਸਮੇਤ 300 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਵਿਭਾਗ ਦੇ ਕੋ-ਆਰਡੀਨੇਟਰ ਡਾ. ਸ਼ਵੇਤਾ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Previous articleਵਿਸ਼ਾਲ ਕਾਲੜਾ ਦੇ ਦਫਤਰ ‘ਡਿਜ਼ਾਇਨਿਸਟਿਕ’ ਦਾ ਅੱਪਰਾ ਵਿਖੇ ਉਦਘਾਟਨ
Next articleਵਿਸ਼ਵ ਪੱਧਰ ਪੱਲਸ ਪੋਲੀਉ ਦਿਵਸ ਮੋਕੇ ਸੈਮੀਨਰ ਕਰਵਾਇਆ ਗਿਆ