ਸੰਤ ਬਾਬਾ ਫੂਲਾ ਸਿੰਘ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ

ਫਗਵਾੜੇ ਦੇ ਨਜਦੀਕ ਪਿੰਡ ਵਿਰਕ ਦੀ ਯੂ.ਕੇ. ਨਿਵਾਸੀ ਸੰਗਤ ਵਲੋਂ ਤਪੱਸਵੀ ਤੇ
ਮਹਾਂਕਿਰਤੀ 108 ਸੰਤ ਬਾਬਾ ਫੂਲਾ ਸਿੰਘ ਜੀ ਦੀ 110ਵੀਂ ਬਰਸੀ ਬਾਬਾ ਸੰਗ
ਗੁਰਦੁਆਰਾ, ਸੇਂਟ ਪੋਲਜ਼ ਰੋਡ, ਸਮੈਥਿੱਕ, ਬਰਮਿੰਘਮ B66 1EE ਵਿਖੇ ਮਨਾਈ
ਜਾਵੇਗੀ।
ਸ਼ੁਕਰਵਾਰ 2 ਅਗਸਤ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਣਗੇ
ਜਿਨ੍ਹਾ ਦੇ ਭੋਗ ਐਤਵਾਰ 4 ਅਗਸਤ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਸੱਭ ਦੇ ਭਲੇ ਦੀ
ਅਰਦਾਸ ਉਪਰੰਤ ਗੁਰਦੁਆਰਾ ਸਾਹਿਬ ਜੀ ਦਾ ਹਜੂਰੀ ਜੱਥਾ ਸਾਧ ਸੰਗਤ ਜੀ ਨੂੰ ਸ਼ਬਦ
ਕੀਰਤਨ ਨਾਲ ਨਿਹਾਲ ਕਰਨਗੇ। ਢਾਡੀ ਜੱਥਾ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਬਾਬਾ
ਫੂਲਾ ਸਿੰਘ ਜੀ ਦੇ ਜੀਵਨ ਬਾਰੇ ਜਾਣਕਾਰੀ ਦੇਣਗੇ।
ਆਓ ਆਪਾਂ ਸੰਤ ਬਾਬਾ ਫੂਲਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਧਾਰਮਿਕ
ਸਮਾਗਮ ਵਿੱਚ ਜੁੜ ਕੇ ਮਹਾਂਪੁਰਸ਼ਾ ਦਾ ਅਸ਼ੀਰਵਾਦ ਪ੍ਰਾਪਤ ਕਰੀਏ।

-ਤਰਲੋਚਨ ਵਿਰੱਕ

Previous articleਭਾਰਤ ਅੰਦਰ ਧਰਮ ਨਿਰਪੱਖਤਾ ਖਤਰੇ ‘ਚ
Next article‘ਮੁੰਡਾ ਕਵਾਰਾ’ ਲੈ ਕੇ ਜਲਦ ਹੋ ਰਿਹਾ ਹੈ ਹਾਜ਼ਰ ਗਾਇਕ ਰਮਨਪ੍ਰੀਤ ਹੀਰ