ਸੰਤ ਗੁਰਪਾਲ ਦਾਸ ਤਾਰਾਗੜ• ਨੂੰ ਵੱਖ-ਵੱਖ ਮਹਾਂਪੁਰਸ਼ਾਂ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਥੋੜਾ ਸਮਾਂ ਪਹਿਲਾਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਵਿਰਾਜੇ ਸ਼੍ਰੀਮਾਨ ਸੰਤ ਗੁਰਪਾਲ ਦਾਸ ਜੀ ਤਾਰਾਗੜ  ਵਾਲਿਆਂ ਨੂੰ ਉਨ•ਾਂ ਦੇ ਅੰਤਿਮ ਅਰਦਾਸ ਮੌਕੇ ਡੇਰਾ ਸਾਹਿਬ ਦੁਆਰ ਤਾਰਾਗੜ• ਵਿਖੇ ਸੰਤ ਇੰਦਰ ਦਾਸ ਜੀ ਦੀ ਅਗਵਾਈ ਹੇਠ ਕਰਵਾਏ ਗਏ, ਸਮਾਗਮ ਵਿਚ ਵੱਖ-ਵੱਖ ਸੰਤ ਮਹਾਪੁਰਸ਼ਾਂ, ਸੰਗਤਾਂ ਅਤੇ ਇਲਾਕੇ ਕੇ ਪਤਵੰਤਿਆਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ।

ਇਸ ਮੌਕੇ ਸੰਤ ਗੁਰਪਾਲ ਦਾਸ ਜੀ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਵੱਖ-ਵੱਖ ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਮਹਾਂਪੁਰਸ਼ਾਂ ਦਾ ਸੰਸਾਰ ਵਿਚ ਆ ਕੇ ਨਾਮ ਬਾਣੀ ਦਾ ਪ੍ਰਚਾਰ ਕਰਨਾ ਵੱਡਾ ਕਦਮ ਹੈ। ਇਸ ਨਾਲ ਉਹ ਸੰਸਾਰ ਦੇ ਜੀਵਾਂ ਦਾ ਅਧਾਰ ਕਰਦੇ ਉਨ•ਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਦੇ ਹਨ। ਇਸ ਮੌਕੇ ਆਏ ਹੋਏ ਸੰਤ ਮਹਾਪੁਰਸ਼ਾਂ ਦਾ ਡੇਰਾ ਸਤਿ ਸਾਹਿਬ ਦੁਆਰ ਦੇ ਮੁੱਖੀ ਸੰਤ ਇੰਦਰ ਦਾਸ ਜੀ, ਸੰਤ ਮਹਿੰਦਰ ਦਾਸ ਜੀ, ਸੰਤ ਅਮਰੀਕ ਦਾਸ ਨਰੂੜ ਅਤੇ ਹੋਰ ਮਹਾਪੁਰਸ਼ਾਂ ਵਲੋਂ ਧੰਨਵਾਦ ਕੀਤਾ ਗਿਆ।

Previous articleਅਸੀਂ ਜੇ ਸਤਿਕਾਰ ਕਰਾਂਗੇ ਤਾਂ ਹੀ ਸਤਿਕਾਰ ਪਾਵਾਂਗੇ
Next article੩੫ਵੇ ਨੇਤਰਦਾਨ ਜਾਗਰੁਕਤਾ ਪੰਦਰਵਾੜੇ ਸੰਬੰਧੀ ਸਮੂਹ ਮੈਂਬਰਾਂ ਨਾਲ ਵਿਚਾਰ-ਵਟਾਂਦਰਾ