ਸੰਤ ਗਿਰਧਾਰੀ ਨਾਥ ਤੇ ਸਾਥੀਆਂ ਤੇ ਝੂਠਾ ਮੁਕੱਦਮਾ ਦਰਜ਼ ਕਰਵਾਇਆ ਗਿਆ ਸੀ- ਸੰਤ ਸੇਵਕ ਨਾਥ

ਜ਼ਿਲਾ ਪੁਲਿਸ ਨੇ ਕੁਝ ਹੀ ਦਿਨਾਂ ‘ਚ ਸਾਜਿਸ਼ ਘੜਿਆ ਨੂੰ ਦਬੋਚਿਆ-ਸਰਬਣ ਗਿੱਲ

 

ਹੁਸੈਨਪੁਰ, (ਸੋਢੀ) (ਸਮਾਜਵੀਕਲੀ): ਬੀਤੇ ਦਿਨੀਂ ਭਗਵਾਨ ਵਾਲਮੀਕ ਜੀ ਤੀਰਥ ਗੁਰੂ ਗਿਆਨ ਨਾਥ ਜੀ ਆਸ਼ਰਮ ਅੰਮ੍ਰਿਤਸਰ ਦੇ ਗੱਦੀ ਨਸ਼ੀਨ ਸੰਤ ਬਾਬਾ ਗਿਰਧਾਰੀ ਨਾਥ ਅਤੇ ਉਨਾ ਦੇ ਤਿੰਨ ਹੋਰ ਸਾਥੀਆਂ ਤੇ ਦੋ ਔਰਤਾਂ ਵਲੋਂ ਜਬਰਦਸਤੀ ਦੇ ਲਗਾਏ ਦੋਸ਼ਾਂ ਦੀ ਕੁਝ ਹੀ ਦਿਨਾਂ ਵਿਚ ਨਿਰਪੱਖ ਜਾਂਚ ਕਰਨ ਉਪਰੰਤ ਗੱਦੀ ਨਸ਼ੀਨ ਸੰਤ ਬਾਬਾ ਗਿਰਧਾਰੀ ਨਾਥ ਅਤੇ ਉਨਾ ਦੇ ਤਿੰਨ ਹੋਰ ਸਾਥੀਆਂ ਨੂੰ ਦੋਸ਼ ਮੁਕਤ ਕਰਨ ਅਤੇ ਇਸ ਸਾਜਿਸ਼ ਵਿਚ ਸ਼ਾਮਿਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਸੰਤ ਸਮਾਜ ਦੇ ਮੁਖੀ ਬਾਬਾ ਸੇਵਕ ਨਾਥ, ਭਗਵਾਨ ਵਾਲਮੀਕ ਜੀ ਕ੍ਰਾਂਤੀ ਸੈਨਾ ਦੇ ਸੂਬਾ ਪ੍ਰਧਾਨ ਸਰਬਣ ਗਿੱਲ, ਭਗਵਾਨ ਵਾਲਮੀਕ ਜੀ ਸ਼ਕਤੀ ਸੈਨਾ ਦੇ ਪੰਜਾਬ ਪ੍ਰਧਾਨ ਅਜੇ ਕੁਮਾਰ, ਵਲੰਟੀਅਰ ਫੋਰਸ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਵਿਕਰਮਜੀਤ ਦੁੱਗਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਭਗਵਾਨ ਵਾਲਮੀਕ ਜੀ ਕ੍ਰਾਂਤੀ ਸੈਨਾ ਦੇ ਸੂਬਾ ਪ੍ਰਧਾਨ ਸਰਬਣ ਗਿੱਲ ਅਤੇ ਸਾਥੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਕੁਝ ਸਮਾਜ ਦੇ ਗਦਾਰ ਵਿਅਕਤੀਆਂ ਨੇ ਗੁਰੂ ਗਿਆਨ ਨਾਥ ਜੀ ਆਸ਼ਰਮ ਅੰਮ੍ਰਿਤਸਰ ਦੀ ਗੱਦੀ ਤੇ ਕਾਬਜ ਹੋਣ ਦੀ ਨੀਅਤ ਨਾਲ ਗੱਦੀ ਨਸ਼ੀਨ ਸੰਤ ਬਾਬਾ ਗਿਰਧਾਰੀ ਨਾਥ ਤੇ ਉਨਾ ਦੇ ਸਾਥੀਆਂ ਤੇ ਬਲਾਤਕਾਰ ਦਾ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਪਰ ਸਮੁੱਚੇ ਵਾਲਮੀਕ ਵਲੋਂ ਇਸ ਮੁਕੱਦਮੇ ਦਾ ਜੋਰਦਾਰ ਵਿਰੋਧ ਕਰਨ ਅਤੇ ਨਿਰਪੱਖ ਜਾਂਚ ਕਰਨ ਦੀ ਮੰਗ ਤੇ ਜ਼ਿਲਾ ਅੰਮ੍ਰਿਤਸਰ ਵਲੋਂ ਬਰੀਕੀ ਨਾਲ ਕੀਤੀ ਜਾਂਚ ਵਿਚ ਝੂਠੇ ਮੁਕੱਦਮੇ ਦਾ ਪਰਦਾਫਾਸ਼ ਕਰਦਿਆ ਗੱਦੀ ਨਸ਼ੀਨ ਸੰਤ ਬਾਬਾ ਗਿਰਧਾਰੀ ਨਾਥ ਤੇ ਉਨਾ ਦੇ ਸਾਥੀਆਂ ਨੂੰ ਬੇਦਾਗ ਸਾਬਤ ਕੀਤਾ।

Previous article6 Guj districts on high alert as storm ‘Nisarg’ nears state
Next articleਬੀਜ ਘੁਟਾਲੇ ਨੇ ਪਾਈਆਂ ਸੀਡ ਸਟੋਰ ਮਾਲਕਾਂ ਨੂੰ ਭਾਜੜਾਂ, ਪੰਜਾਬ ਦੇ 1200 ਸਟੋਰਾਂ ਦੀ ਜਾਂਚ