ਸੰਜੇ ਗਾਂਧੀ ਪੀਜੀਆਈ ਨੇ ਕਰੋਨਾ ਜਾਂਚ ਲਈ ਵਿਸ਼ੇਸ਼ ਤਕਨੀਕ ਬਣਾਈ

ਲਖਨਊ (ਸਮਾਜਵੀਕਲੀ): ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਥਿਤ ਸੰਜੈ ਗਾਂਧੀ ਪੀਜੀਆਈ ਦੇ ਮੌਲੀਕਿਊਲਰ ਮੈਡੀਸਨ ਐਂਡ ਬਾਇਓ ਟੈਕਨਾਲੋਜੀ ਵਿਭਾਗ ਦੇ ਵਿਗਿਆਨੀਆਂ ਨੇ ਕਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਵਿਸ਼ੇਸ਼ ਤਕਨੀਕ ਬਣਾਈ ਹੈ, ਜਿਸ ਰਾਹੀਂ ਸਿਰਫ ਅੱਧੇ ਘੰਟੇ ਵਿੱਚ ਹੀ ਕਰੋਨਾ ਦੀ ਜਾਂਚ ਸੰਭਵ ਹੋ ਸਕੇਗੀ ਅਤੇ ਇਹ ਸਸਤੀ ਵੀ ਹੈ। ਵਿਭਾਗ ਦੇ ਪ੍ਰਮੁੱਖ ਪ੍ਰੋ. ਸਵਾਸਤੀ ਤਿਵਾੜੀ ਨੇ ਦੱਸਿਆ ਕਿ ਆਰਐਨਏ ’ਤੇ ਅਧਾਰਤ ਇਸ ਟੈਸਟ ’ਤੇ 500 ਰੁਪਏ ਖਰਚ ਹੋਣਗੇ। ਤਕਨੀਕ ਦੇ ਪੇਟੈਂਟ ਲਈ ਅਰਜ਼ੀ ਦੇ ਦਿੱਤੀ ਗਈ ਹੈ। ਆਈਸੀਐਮਆਰ ਤੋਂ ਹਰੀ ਝੰਡੀ ਮਿਲਣ ਬਾਅਦ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਇਹ ਸਹੂਲਤ ਮਿਲ ਸਕੇਗੀ।

Previous articleਰੋਹ ਦਾ ਸੇਕ: ਵ੍ਹਾਈਟ ਹਾਊਸ ਦੇ ਬੰਕਰ ’ਚ ਲੁਕੇ ਰਾਸ਼ਟਰਪਤੀ ਟਰੰਪ
Next articleਹੈਕਰਾਂ ਵੱਲੋਂ ‘ਭੀਮ’ ਐਪ ’ਚੋਂ ਡੇਟਾ ਲੀਕ ਹੋਣ ਦਾ ਦਾਅਵਾ