ਸੰਗੀਤ ਦੀਆ ਤਰੰਗਾ ਛੇੜਦਾ  ਸਫਲ ਕੀ ਬੋਰਡ ਪਲੇਅਰ – ਪਰਗਟ ਸਿੰਘ 

ਸਿਆਣੇ ਆਖਦੇ ਹਨ ਕਿ ਕੋਈ ਵੀ ਗਾਉਣ ਵਾਲਾ ਗਾਇਕ ਸਾਜਿੰਦਿਆ ਤੋਂ ਬਿਨਾ ਅਧੂਰਾ ਹੁੰਦਾ ਹੈ | ਜਿਉਂ ਜਿਉਂ ਸਮਾਂ ਬਦਲਦਾ ਗਿਆ ਤਿਉ ਤਿਉ ਗਾਉਣ ਤੇ ਵਜਾਉਣ ਦੇ ਤੋਰ ਤਰੀਕੇ ਬਦਲਦੇ ਗਏ| ਸਾਜਾਂ ਵਿਚ ਵੀ ਭਾਰੀ ਤਬਦੀਲੀ ਤੇ ਨਿਵੇਕਲਾਪਨ ਆਇਆ |ਹਰਮੋਨੀਅਮ ਦੀ ਜਗਾ ਕੀ ਬੋਰਡ ਪਲੇਅਰ ਨੇ ਲੈ ਲਈ| ਹਜਾਰਾਂ ਤਰਾਂ ਦੀਆ ਧੁੰਨਾ ਕੀ ਬੋਰਡ ਰਾਹੀ ਵਜਦੀਆਂ ਸੁਣਾਈ ਦਿੰਦਿਆਂ ਹਨ| ਇਹ ਇਕ ਐਸਾ ਸਾਜ ਹੈ ਜਿਸ ਨੂੰ ਵਜਾਉਣ ਤੇ ਪਲੇਅ ਕਰਨ ਲਈ ਕਾਫੀ ਮਿਹਨਤ ਤੇ ਲਗਨ ਦੀ ਜਰੂਰਤ ਹੁੰਦੀ ਹੈ ਤੇ ਅੱਜ ਐਸੇ ਹੀ ਮਿਹਨਤੀ ਤੇ ਲਗਨ ਵਾਲੇ ਸਫਲ ਤੇ ਨਿੱਕੀ ਉਮਰ ਦੇ ਕੀ ਬੋਰਡ ਪਲੇਅਰ ਪ੍ਰਗਟ ਸਿੰਘ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ | ਜਿਸ ਨੇ ਛੋਟੀ  ਉਮਰ ਵਿਚ ਵੱਡੀਆ ਮੱਲਾ ਮਾਰੀਆ ਹਨ ਜਦੋ ਪਰਗਟ ਆਪਣੀਆ ਉਂਗਲਾ ਨਾਲ  ਕੀ ਬੋਰਡ ਨੂੰ ਵਜਾਉਂਦਾ ਹੈ ਤਾ ਕੀ ਬੋਰਡ ਦੀਆ  ਮਸਤ ਧੁੰਨਾ ਕੰਨਾਂ ਵਿੱਚ ਰਸ ਘੋਲ ਦਿੰਦਿਆਂ ਹਨ| ਪ੍ਰਗਟ ਸਿੰਘ ਨੇ ਆਪਣੀ ਪੜ੍ਹਾਈ ਕਰਨ ਦੇ ਨਾਲ ਨਾਲ ਹਰਮੋਨੀਅਮ ਪਲੇਅ ਕਰਨਾ ਸਿੱਖਣਾ ਸ਼ੁਰੂ ਕੀਤਾ ਤੇ ਬਾਅਦ ਵਿੱਚ ਮਾਸਟਰ ਕਿਸ਼ਨ ਜੀ ਪਾਸੋ ਕੀ ਬੋਰਡ ਦੀਆ ਬਾਰੀਕੀਆਂ ਤੋਂ ਜਾਣੂ ਹੋਣ ਦਾ ਸਿਲਸਿਲਾ ਸ਼ੁਰੂ ਕੀਤਾ| ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਪ੍ਰਗਟ ਸਿੰਘ ਦੇ ਕੀ ਬੋਰਡ ਪਲੇਅ ਕਰਨ ਦੇ ਨਿਵੇਕਲੇ ਢੰਗ ਨੂੰ ਸਾਰੇ ਸਿੰਗਰ ਪਸੰਦ ਕਰਦੇ ਹਨ |
             ਪਿੰਡ ਮਾਨਾਵਾਲਾ  ਕਲਾ ਵਿੱਚ ਜਨਮੇ ਪਿਤਾ ਲਖਵਿੰਦਰ ਸਿੰਘ ਤੇ ਮਾਤਾ ਜਸਬੀਰ ਕੌਰ ਦੇ ਸਪੁੱਤਰ ਨੇ ਹੁਣ ਤੱਕ 12 – 13 ਗੀਤਾ ਵਿੱਚ ਆਪਣੇ ਕੀ ਬੋਰਡ ਦੇ ਜਲਵੇ ਵਿਖਾਏ ਹਨ ਤੇ ਸੈਕੜੇ ਸਟੇਜਾ ਉੱਪਰ ਆਪਣੇ ਕੀ ਬੋਰਡ ਦੀਆ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਕੀਲਿਆ ਹੈ| ਪੰਜਾਬ ਦੇ ਨਾਮੀ ਕਲਾਕਾਰ ਜਿਵੇ ਗੁਰਨਾਮ ਭੁੱਲਰ ,ਸੁਰਜੀਤ ਖਾਨ ,ਜਸਵਿੰਦਰ ਬਰਾੜ ,ਹਰਜੀਤ ਹਰਮਨ ਵਰਗੇ ਸੈਕੜੇ ਕਲਾਕਾਰਾਂ ਨਾਲ ਸਟੇਜ ਸਾਂਝੀ ਕੀਤੀ ਤੇ ਹਿੱਟ ਸਟੇਜ਼ਾ ਦਾ  ਸਿਹਰਾ ਬੰਨਿਆ |ਪਰਗਟ ਸਿੰਘ ਨੇ  ਸਖਤ ਮਿਹਨਤ ਕੀਤੀ ਅਤੇ ਅੱਜ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈ ਕੇ ਸਰੋਤਿਆਂ ਨੂੰ ਝੂਮਣ ਲਾਇਆ ਹੈ| ਦੁਆ ਕਰਦੇ ਹਾਂ ਕਿ ਹਿੰਦੀ ਫ਼ਿਲਮਾਂ ਵਿਚ ਪਲੇਅ ਬੈਕ ਮਿਊਜ਼ਿਕ ਡਾਇਰੈਕਟਰ ਵਜੋਂ ਕੰਮ ਕਰਕੇ ਦੁਨੀਆ ਭਰ ਵਿਚ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਦਾ ਸੁਪਨਾ ਲੈ ਕੇ ਚੱਲੇ ਕੀ-ਬੋਰਡ ਪਲੇਅਰ ਪਰਗਟ ਸਿੰਘ  ਦਾ ਇਹ ਸੁਪਨਾ ਜਲਦੀ ਪੂਰਾ ਹੋਵੇ ਅਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ |ਸੋ ਪਰਗਟ  ਸਿੰਘ ਇਸੇ ਤਰਾ ਦਿਨ ਦੁਗਣੀ ਰਾਤ ਚੌਗਣੀ  ਤਰੱਕੀ ਕਰਦਾ ਰਹੇ |ਆਮੀਨ !
ਪੱਤਰਕਾਰ – ਰਾਜਨਦੀਪ 
Previous articleUS hits out at China over the Dalai Lama, praises India
Next articleISL: Odisha FC hammer Mumbai City 4-2