ਸੰਗੀਤ ਕੰਪਨੀ ਏਕਬਾਜ ਮੋਸ਼ਨ ਕਰੇਗੀ ਪੂਨਮ ਕਡਿਆਰ ਦਾ ਗੀਤ ਰਲੀਜ਼।

ਫੋਟੋ ਕੈਪਸ਼ਨ: ਜਾਣਕਾਰੀ ਦੇਣ ਸਮੇਂ ਤਲਵਿੰਦਰ ਪਨੇਸਰ,ਗੀਤਕਾਰ ਕਮਲ ਮਾਨ,ਗਾਈਕਾ ਪੂਨਮ ਕੰਡਿਆਰ ਤੇ ਹੋਰ।

ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ) : ਸ਼ੋਸਲ ਮੀਡੀਏ ਦੀ ਸਟਾਰ ਪੂਨਮ ਕਡਿਆਰ ਦੀ ਮਿੱਠੀ ਤੇ ਸੁਰੀਲੀ ਅਵਾਜ਼ ਨੂੰ ਲੱਖਾਂ ਸਰੋਤੇ ਪਸੰਦ ਕਰ ਰਹੇ ਹਨ।ਥੋੜੇ ਟਾਈਮ ਵਿੱਚ ਹੀ ਪੂਨਮ ਕਡਿਆਰ ਦਾ ਨਾਮ ਪੰਜਾਬ ਦੀਆਂ ਸਟਾਰ ਗਾਇਕਾਂ ਵਿੱਚ ਲਿਆ ਜਾਣ ਲੱਗਾ ਹੈ।

ਹੁਣ ਪੂਨਮ ਗਾਈਕੀ ਦੇ ਖੇਤਰ ਵਿੱਚ ਇਕ ਨਵਾਂ ਕਦਮ ਪੁੱਟ ਰਹੀ ਹੈ।ਉਸਦਾ ਨਵਾਂ ਗੀਤ ,ਮੈਂ ਤੈਨੂੰ ਚਾਹੁੰਦੀ ਹਾਂ,ਜਲਦੀ ਰਲੀਜ਼ ਹੋ ਰਿਹਾ ਹੈ।ਜਿਸਦੀ ਜਾਣਕਾਰੀ ਦਿੰਦੇ ਹੋਏ ਪ੍ਰਸਿੱਧ ਗੀਤਕਾਰ ਕਮਲਮਾਨ ਨੇ ਦੱਸਿਆ ਕਿ ਉੱਘੇ ਸੰਗੀਤ ਪ੍ਰੇਮੀ ਤੇ ਪ੍ਰਮੋਟਰ ਤਲਵਿੰਦਰ ਪਨੇਸਰ ਦੀ ਸੁਰੀਲੀ ਗਾਈਕੀ  ਤੇ ਚੰਗੇ ਸੰਗੀਤ ਨੂੰ ਪ੍ਰਮੋਟ ਕਰਨ ਦੀ ਸੋਚ ਨੂੰ ਲੈ ਕੇ ਸ਼ੁਰੂ ਕੀਤੀ ਸੰਗੀਤ ਕੰਪਨੀ ਏਕਬਾਜ ਮੋਸ਼ਨ ਪਿਕਚਰਜ਼ ਵੱਲੋਂ ਪੂਨਮ ਦਾ ਗੀਤ, ਮੈਂ ਤੈਨੂੰ ਚਾਹੁੰਦੀਆਂ,ਰਲੀਜ਼ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਤਾਰੀ ਬੀਟ ਬ੍ਰੇਕਰ ਵੱਲੋਂ ਦਿੱਤਾ ਗਿਆ

ਇਸ ਗੀਤ ਨੂੰ ਖ਼ੁਦ ਤਲਵਿੰਦਰ ਪਨੇਸਰ ਨੇ ਲਿਖਿਆ ਹੈ ਇਸ ਗੀਤ ਦਾ ਵੀਡੀਓ ਫਿਲਮੰਕਣ ਵੱਖ ਵੱਖ ਲਕੇਸ਼ਨਾ ਤੇ ਜਲਦੀ ਕੀਤਾ ਜਾਵੇਗਾ।ਕਮਲ ਮਾਨ ਨੇ ਦੱਸਿਆ ਕਿ ਇਸ ਕੰਪਨੀ ਵੱਲੋਂ ਹੋਰ ਵੀ ਪੰਜਾਬ ਦੇ ਸੁਰੀਲੇ ਗਾਇਕਾਂ ਦੇ ਗੀਤ ਰਲੀਜ਼ ਕੀਤੇ ਜਾਣਗੇ।ਜਾਣਕਾਰੀ ਦਿੰਦੇ ਸਮੇਂ ਡੀ ਜੇ ਐਸੋਸੀਏਸ਼ਨ ਦੇ ਪ੍ਰਧਾਨ ਕਾਲੀ,ਪ੍ਰਿੰਸ ਟੇਲਰ ਨਕੋਦਰ ਆਦਿ ਹਾਜ਼ਰ ਸਨ।

Previous articleਪੰਜਵੀਂ ਫੇਲ੍ਹ
Next articleਗੋਲਡਨ ਵਿਰਸਾ ਯੂ.ਕੇ ਵੱਲੋਂ ਐਤਵਾਰ ਨੂੰ “ਜੋਬਨ ਤੇਰਾ” ਗੀਤ ਹੋਵੇਗਾ ਲੋਕ-ਅਰਪਿਤ !