ਸੰਗੀਤਕਾਰ ਵਾਜਿਦ ਖਾਨ ਦੀ ਕਰੋਨਾਵਾਇਰਸ ਕਾਰਨ ਮੌਤ

ਮੁੰਬਈ (ਸਮਾਜਵੀਕਲੀ): ਸੰਗੀਤਗਾਰ ਵਾਜਿਦ ਖਾਨ ਦਾ ਦੇਹਾਂਤ ਹੋ ਗਿਆ ਹੈ ਤੇ ਉਨ੍ਹਾਂ ਨੂੰ ਬਾਅਦ ਦੁਪਹਿਰ ਵਰਸੋਵਾ ਦੇ ਕਬਰਿਸਤਾਨ ’ਚ ਸਪੁਰਦੇ ਖਾਕ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਾਜਿਦ ਖਾਨ ਦੀ ਮੌਤ ਕਰੋਨਾਵਾਇਰਸ ਕਾਰਨ ਹੋਈ ਹੈ ਪਰ ਉਨ੍ਹਾਂ ਨੂੰ ਪਹਿਲਾਂ ਕਿਡਨੀ ਨਾਲ ਸਬੰਧਤ ਪ੍ਰੇਸ਼ਾਨੀਆਂ ਵੀ ਸਨ। ਉਹ 42 ਸਾਲਾਂ ਦੇ ਸੀ।

ਵਾਜਿਦ ਦੇ ਭਰਾ ਸਾਜਿਦ ਖਾਨ ਨੇ ਉਨ੍ਹਾਂ ਦੇ ਕੋਵਿਡ-19 ਪੀੜਤ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਸੂਤਰਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 1 ਵਜੇ ਉਨ੍ਹਾਂ ਨੂੰ ਸਪੁਰਦੇ ਖਾਕ ਕਰ ਦਿੱਤਾ ਗਿਆ।

ਕਰੋਨਾਵਾਇਰਸ ਤੇ ਲੌਕਡਾਊਨ ਕਾਰਨ ਇਸ ਮੌਕੇ ਸਿਰਫ਼ 20 ਵਿਅਕਤੀ ਹਾਜ਼ਰ ਰਹੇ। ਵਾਜਿਦ ਖਾਨ ਨੇ ਸਲਮਾਨ ਖਾਨ ਦੀ 1998 ’ਚ ਆਈ ਫਿਲਮ ‘ਪਿਆਰ ਕਿਆ ਤੋਂ ਡਰਨਾ ਕਯਾ’ ਤੋਂ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ।

Previous articleਪੰਜਾਬ ’ਚ ਕਰੋਨਾ ਪੀੜਤਾਂ ਦੀ ਗਿਣਤੀ 23 ਸੌ ਤੋਂ ਟੱਪੀ
Next articleBoycott, ban Chinese products in Goa: State BJP President