ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਲਈ ਬਣ ਰਹੇ ਖਾਸ ”ਫਿਲਟਰ ਮਾਸਕ”

ਅੰਮ੍ਰਿਤਸਰ (ਹਰਜਿੰਦਰ ਛਾਬੜਾ) ਪਤਰਕਾਰ 9592282333

(ਸਮਾਜਵੀਕਲੀ) : ਪੰਜਾਬ ‘ਚ ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗਿਆ ਕਰਫਿਊ ਹਟਾ ਦਿੱਤਾ ਗਿਆ ਹੈ, ਜਿਸ ਦੇ ਕਾਰਨ ਵੱਡੀ ਗਿਣਤੀ ‘ਚ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਭੀੜ ਦੌਰਾਨ ਕੋਰੋਨਾ ਦੇ ਖਤਰੇ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਮਾਸਕ ਤਿਆਰ ਕੀਤੇ ਜਾ ਰਹੇ ਹਨ। ਪੰਜਾਬ ‘ਚ ਪਹਿਲੀ ਵਾਰ ਫਿਲਟਰ ਮਾਸਕ ਤਿਆਰ ਕੀਤਾ ਜਾ ਰਿਹਾ ਹੈ, ਜੋ ਕਿ ਵਿਅਕਤੀ ਨੂੰ ਹਰ ਤਰ੍ਹਾਂ ਦੇ ਬੈਕਟੀਰੀਆ ਤੋਂ ਬਚਾਵੇਗਾ। ਇਸ ਮਾਸਕ ਨੂੰ ਦੁਬਾਰਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਹ ਮਾਸਕ ਸ੍ਰੀ ਹਰਿਮੰਦਰ ਸਾਹਿਬ ‘ਚ ਸੇਵਾ ਕਰਨ ਵਾਲੇ ਸੇਵਾਦਾਰਾਂ ਲਈ ਤਿਆਰ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਦੀਆਂ ਔਰਤਾਂ ਵੱਲੋਂ ਅਜਿਹੇ ਮਾਸਕ ਬਣਾਉਣ ਦੀ ਸੇਵਾ ਲਈ ਗਈ ਹੈ, ਇਸ ਮਾਸਕ ਦੀਆਂ ਤਿੰਨ ਲੇਅਰਾਂ ਹਨ, ਜੋ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਆ ਨੂੰ ਵਿਅਕਤੀ ਦੇ ਸਰੀਰ ਅੰਦਰ ਜਾਣ ਤੋਂ ਰੋਕਣਗੀਆਂ।
ਔਰਤਾਂ ਵੱਲੋਂ ਮਾਸਕ ਬਣਾਉਣ ਲਈ ਟਿਸ਼ੂ ਪੇਪਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਉਕਤ ਔਰਤਾਂ ਫੇਸ ਸ਼ੀਲਡ ਤੇ ਐਨ-95 ਮਾਸਕ ਵੀ ਤਿਆਰ ਕਰ ਚੁੱਕੀਆਂ ਹਨ। ਮਾਸਕ ਤਿਆਰ ਕਰਨ ਵਾਲੀਆਂ ਔਰਤ ਰੂਪਕਮਲ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਹੁਣ ਇੰਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਕਾਰਨ ਤਿੰਨ ਲੇਅਰਾਂ ਵਾਲਾ ਮਾਸਕ ਉਨ੍ਹਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।
Previous articleRelevance of MSME Sector in Reviving Indian Economy
Next articleਬਾਲੀਵੁੱਡ ਦੀਆਂ ਅਜਿਹੀਆਂ ਫਿਲਮਾਂ, ਜਿਨ੍ਹਾਂ ਨੂੰ ਰਿਲੀਜ਼ ਹੋਣ ”ਚ ਲੱਗਾ ਸਾਲਾਂ ਦਾ ਸਮਾਂ