ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ‘ਚ ਵਿਸ਼ਵ ਏਡਜ਼ ਦਿਵਸ ਮਨਾਇਆ

ਕੈਪਸ਼ਨ : ਵਿਸ਼ਵ ਏਡਜ਼ ਦਿਵਸ ਮੌਕੇ ਵਿਦਿਆਰਥੀਆਂ ਵਲੋ ਤਿਆਰ ਕੀਤੇ ਪੋਸਟਰ ।
 ਹੁਸੈਨਪੁਰ, 3 ਦਸੰਬਰ (ਕੌੜਾ)-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਤੇ ਡਾਇਰੈਕਟਰ ਇੰੰਜਨੀਅਰ ਹਰਨਿਆਮਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਵਿਚ ਏਡਜ਼ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਐੱਚ ਆਈ ਵੀ ਨਾਲ ਪੀੜਤ ਲੋਕਾਂ ਪ੍ਰਤੀ ਸਹਾਇਤਾ ਦਰਸਾਉਣ ਲਈ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ । ਜਿਸ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਹਿੱਸਾ ਲਿਆ ਅਤੇ ਵੱਖ ਵੱਖ ਪੋਸਟਰ ਤਿਆਰ ਕਰਕੇ ਐੱਚ ਆਈ ਵੀ ਕਲੰਕ ਤੋਂ ਸਾਵਧਾਨ ਰਹਿਣ ਦਾ ਸੁਨੇਹਾ ਦਿੱਤਾ । ਇਸ ਮੌਕੇ ਵਾਇਸ ਪ੍ਰਿੰਸੀਪਲ ਰੇਨੂੰ ਅਰੋੜਾ, ਅੰਜੂ, ਲਵਿਤਾ, ਰੀਮਾ ਸੋਨੀ, ਪਰਮਿੰਦਰ ਕੌਰ, ਸੁਮਨਦੀਪ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ ।
Previous articleਕੰਗਨਾ ਦੀ ਔਕਾਤ
Next articleਹੱਕਾਂ ਲਈ ਸੰਘਰਸ਼ ਲੜ ਰਹੇ ਕਿਸਾਨਾਂ  ਵਾਸਤੇ ਰਾਸ਼ਨ ਸਮੱਗਰੀ ਲੈ ਕੇ ਸੈਦੋਵਾਲ ਤੋਂ ਕਿਸਾਨਾਂ ਦੇ ਕਾਫ਼ਲੇ ਹੋਏ ਰਵਾਨਾ