ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

ਕੈਪਸ਼ਨ : ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ।

ਹੁਸੈਨਪੁਰ, 21 ਜੁਲਾਈ, (ਕੌੜਾ ) (ਸਮਾਜਵੀਕਲੀ) : ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਸਕੂਲ ਦੀ ਪਿ੍ੰਸੀਪਲ ਵਿਨੋਦ ਖਜੂਰੀਆ ਨੇ ਦੱਸਿਆ ਕਿ ਕੁੱਲ 87 ਵਿਦਿਆਰਥੀ ਸਾਲਾਨਾ ਪ੍ਰੀਖਿਆ ਵਿੱਚ ਬੈਠੇ, ਜੋ ਪਹਿਲੇ ਦਰਜੇ ‘ਚ ਪਾਸ ਹੋਣ ‘ਚ ਸਫਲ ਰਹੇ ।

ਜਿਨ੍ਹਾਂ ਵਿਚੋਂ 11 ਵਿਦਿਆਰਥੀ 90 ਪ੍ਰਤੀਸ਼ਤ ਤੋਂ ਵੱਧ, 24 ਵਿਦਿਆਰਥੀ 80 ਪ੍ਰਤੀਸ਼ਤ ਤੋਂ ਵੱਧ, 33 ਵਿਦਿਆਰਥੀ 70 ਪ੍ਰਤੀਸ਼ਤ ਤੋਂਂ ਵੱਧ ਅਤੇ 19 ਵਿਦਿਆਰਥੀ 60 ਪ੍ਰਤੀਸ਼ਤ ਤੋਂ ਵੱਧ ਅੰਕਾਂ ਨਾਲ ਪਾਸ ਹੋਣ ‘ਚ ਸਫਲ ਰਹੇ । ਪ੍ਰਿੰਸੀਪਲ ਖਜੂਰੀਆ ਨੇ ਦੱਸਿਆ ਕਿ ਅਮਨੀਤ ਕੌਰ 97.8 ਪ੍ਰਤੀਸ਼ਤ, ਜਸਪ੍ਰੀਤ ਕੌਰ 94.7 ਪ੍ਰਤੀਸ਼ਤ, ਖੁਸ਼ਬੂ ਅਰੋੋੜਾ 94.2 ਪ੍ਰਤੀਸ਼ਤ ਅਤੇ ਗਗਨਦੀਪ ਚੰਦੀ 91.7 ਪ੍ਰਤੀਸ਼ਤ ਅੰਕਾਂ ਨਾਲ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਥਾਨ ‘ਤੇ ਰਹੀਆਂ ।

ਕੋਮਲਪ੍ਰੀਤ ਕੌਰ ਤੇ ਸ਼ੁਭਨੀਤ ਕੌਰ 91.5 ਪ੍ਰਤੀਸ਼ਤ, ਸੰਦੀਪ ਕੌਰ ਤੇ ਅਨੂਪ੍ਰੀਤ ਕੌਰ 91.3 ਪ੍ਰਤੀਸ਼ਤ, ਸੰਦੀਪ ਸਿੰਘ 90 ਪ੍ਰਤੀਸ਼ਤ, ਅਨੁਰੀਤ ਕੌਰ ਤੇ ਪੂਰਵ ਪੁਰੀ 89.5 ਪ੍ਰਤੀਸ਼ਤ ਅਤੇ ਭੁਪਿੰਦਰ ਕੌਰ 88.4 ਪ੍ਰਤੀਸ਼ਤ ਅੰਕ ਹਾਸਲ ਕਰਨ ‘ਚ ਸਫਲ ਰਹੇ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਅਤੇ ਐਡਮਨਿਸਟਰੇਟਰ ਇੰਜ. ਨਿਮਰਤਾ ਕੌਰ ਨੇ ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ।

ਇਸ ਦੌਰਾਨ ਵਾਈਸ ਪ੍ਰਿੰਸੀਪਲ ਰਜਿੰਦਰਪਾਲ ਕੌਰ, ਵਾਈਸ ਪ੍ਰਿੰਸੀਪਲ ਅਕੈਡਮਿਕ ਜਸਬੀਰ ਸੈਣੀ, ਮੈਡਮ ਸ਼ੀਲਾ ਸ਼ਰਮਾ, ਸੁਨੀਤਾ ਢਿੱਲੋਂ, ਰਜਨੀ, ਰੁਪਿੰਦਰਜੀਤ ਕੌਰ, ਮਨਦੀਪ ਕੌਰ, ਪੂਜਾ ਸ਼ਰਮਾ, ਹਿਮਾਨੀ, ਅਮਨਦੀਪ ਕੌਰ, ਗੁਰਪ੍ਰੀਤ ਕੌਰ ਆਦਿ ਸਟਾਫ਼ ਮੈਂਬਰਾਂ ਵੀ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।

Previous articleਸ਼੍ਰੋਮਣੀ ਅਕਾਲੀ ਦਲ ਤੇ ਇਸਤਰੀ ਅਕਾਲੀ ਦਲ ਵੱਲੋਂ ਵਣ ਮਹਾਂਉਤਸਵ ਮਨਾਇਆ
Next articleਵਿਧਾਇਕ ਚੀਮਾ ਵਲੋਂ ਪਵਿੱਤਰ ਵੇਈਂ ‘ਤੇ ਪੌਦੇ ਲਗਾਉਣ ਦੀ ਸ਼ੁਰੂਆਤ