ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ‘ਚ ਗਰੈਜੂਏਸ਼ਨ ਸੇਰੇਮਨੀ ਦਾ ਆਯੋਜਨ

ਕੈਪਸ਼ਨ : ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਆਯੋਜਿਤ ਗਰੈਜੂਏਸ਼ਨ ਸੇਰੇਮਨੀ ਝਲਕ ।

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇੇ ਯੂੂੂਕੇਜੀ ਜਮਾਤ ਦੇ ਵਿਦਿਆਰਥੀਆਂ ਲਈ ਗਰੈੈੈਜੂਏਸ਼ਨਨ ਸੇੇੇਰੇੇੇਮਨੀ ਦਾ ਆਯੋਜਨ ਕੀਤਾ ਗਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਇੰਜੀਨੀਅਰ ਹਰਨਿਆਮਤ ਕੌਰ ਡਾਇਰੈਕਟਰ ਸਕੂਲ ਸਮਾਗਮ ਵਿਚ ਉਚੇਚੇ ਤੌਰ ‘ਤੇ ਸ਼ਾਮਲ ਹੋਏ ।

ਇਸ ਦੌਰਾਨ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਪ੍ਰਿੰਸੀਪਲ ਪ੍ਰਬਦੀਪ ਕੌਰ ਮੌਂਗਾ ਨੇ ਪਹੁੰਚੇ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਕਿਹਾ ਅਤੇ ਬੱਚਿਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ । ਸਮਾਗਮ ਦੇ ਅੰਤ ਵਿੱਚ ਪਹੁੰਚੇ ਮਹਿਮਾਨਾਂ ਅਤੇ ਪ੍ਰਬੰਧਕਾਂ ਵੱਲੋਂ ਯੂਕੇੇੇਜੀ ਜਮਾਤ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਤਕਸੀਮ ਕਰਕੇ ਸਨਮਾਨਿਤ ਕੀਤਾ ।

ਇਸ ਮੌਕੇ ਵਾਇਸ ਪ੍ਰਿੰਸੀਪਲ ਰੇਨੂੰ ਅਰੋੜਾ, ਮੈਡਮ ਲਵਿਤਾ, ਪਰਮਿੰਦਰ ਕੌਰ, ਕਰਨਜੀਤ ਸਿੰਘ, ਹਰਪਾਲ ਕੌਰ, ਲਵਲੀ ਵਾਲੀਆ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਸ਼ਿੰਦਰਪਾਲ ਕੌਰ, ਰਾਜ ਰਾਣੀ, ਦਵਿੰਦਰਰਾਜ ਕੌਰ, ਗਗਨਦੀਪ ਕੌਰ, ਹਰਪਿੰਦਰ ਕੌਰ, ਮੋਨਿਕਾ ਸ਼ਰਮਾ, ਅੰਜੂ, ਰੀਮਾ ਸੋਨੀ, ਜੈਸਮੀਨ, ਹਰਪ੍ਰੀਤ ਕੌਰ, ਸ਼ਵੇਤਾ ਮਹਿਤਾ, ਕਮਲਜੀਤ ਕੌਰ, ਮਨੀਸ਼ਾ, ਦਲਜੀਤ ਕੌਰ, ਪ੍ਰਵੀਨ ਕੌਰ, ਅਸ਼ੋਕ ਕੁਮਾਰ, ਰਣਜੀਤ ਸਿੰਘ, ਪਵਨ, ਦੀਪਿਕਾ, ਬਲਪ੍ਰੀਤ ਕੌਰ, ਗੁਰਪ੍ਰੀਤ ਕੌਰ, ਨਰਿੰਦਰ ਪੱਤੜ, ਨਿਧੀ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਅਨੀਤਾ, ਲਵਲੀਨ, ਮਨਜਿੰਦਰ ਸਿੰਘ, ਨੀਲਮ ਕਾਲੜਾ, ਨਵਨੀਤ ਕੌਰ, ਭੁਪਿੰਦਰ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ ।

Previous articleआर सी एफ में अधिकारियों और सुपरवाइजर्स की कार्य कुशलता को बढ़ाने के लिए चार दिवसीय मोटिवेशनल प्रोग्राम का आयोजन
Next articleਅਭਿਸ਼ੇਕ ਬੈਨਰਜੀ ਵੱਲੋਂ ਦਾਇਰ ਮਾਣਹਾਨੀ ਕੇਸ ਵਿੱਚ ਅਮਿਤ ਸ਼ਾਹ ਤਲਬ