ਸ੍ਰੀ ਗੁਰੂ ਰਵੀਦਾਸ ਵੈੱਲਫ਼ੇਅਰ ਐਸੋਸੀਏਸ਼ਨ ਸੂਫੀ ਪਿੰਡ, ਜਲੰਧਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ

ਗੁਰੂ ਰਵਿਦਾਸ ਵੈੱਲਫ਼ੇਅਰ ਐਸੋਸੀਏਸ਼ਨ ਸੋਫੀ ਪਿੰਡ ਵੱਲੋਂ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਭੇਂਟ ਕਰਦੇ ਹੋਏ

ਜਲੰਧਰ, (ਸਮਾਜ ਵੀਕਲੀ)- ਸ੍ਰੀ ਗੁਰੂ ਰਵੀਦਾਸ ਵੈੱਲਫ਼ੇਅਰ ਐਸੋਸੀਏਸ਼ਨ ਸੂਫੀ ਪਿੰਡ ਜਲੰਧਰ ਦੀ ਸੰਗਤ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 644ਵਾਂ ਪ੍ਰਕਾਸ਼ ਦਿਵਸ ਮਨਾਇਆ। ਸ੍ਰੀ ਗੁਰੂ ਰਵਿਦਾਸ ਜੀ ਦੀ ਅੰਮ੍ਰਿਤਬਾਣੀ ਦੇ ਪਾਠ ਕੀਤੇ ਗਏ ਤੇ ਭੋਗ ਪਾਏ ਗਏ। ਸੇਵਾਦਾਰਾਂ ਦਾ ਸਤਿਕਾਰ ਕਰਦਿਆਂ ਸਿਰੋਪਾਏ ਦਿੱਤੇ ਗਏ ਉਨ੍ਹਾਂ ਵਿੱਚ ਹਰਭਜਨ ਸਾਂਪਲਾ, ਪ੍ਰਿੰਸੀਪਲ ਅਰਚਨਾ , ਹਰਜਿੰਦਰ ਕੁਮਾਰ ਸਾਂਪਲਾ, ਪਵਨ ਸਾਂਪਲਾ, ਚਰਨ ਦਾਸ ਸਾਂਪਲਾ, ਮੁਲਖ ਰਾਜ, ਸੁਰੇਸ਼ ਕੁਮਾਰ, ਬਸ਼ੰਬਰ ਸਾਂਪਲਾ , ਨਸੀਬ ਚੰਦ ਤੇ ਹੋਰ ਆਗੂ ਸ਼ਾਮਲ ਸਨ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

Previous articleਯੁਵਾ ਕਿਸਾਨ ਦਿਵਸ
Next articleਸ੍ਰੀ ਗੁਰੂ ਰਵਿਦਾਸ ਪੁਰਬ ਮੌਕੇ ਸਮਾਜ ਵਿਚ ਉਸਾਰੂ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਸਨਮਾਨਿਤ