ਸੌ ਏਕੜ ਕਣਕ ਅਤੇ 150 ਏਕੜ ਨਾੜ ਸੁਆਹ ਹੋਇਆ

ਪਿੰਡ ਬੀਹਲਾ, ਗਹਿਲ ਅਤੇ ਨਰਾਇਣਗੜ੍ਹ ਸੋਹੀਆਂ ਦੇ ਖੇਤਾਂ ਵਿੱਚ ਕਿਸਾਨਾਂ ਦੀ 35 ਏਕੜ ਕਣਕ ਅਤੇ 37 ਏਕੜ ਟਾਂਗਰ ਅੱਗ ਦੀ ਭੇਂਟ ਚੜ ਗਿਆ। ਹਵਾ ਤੇਜ਼ ਹੋਣ ਕਰਕੇ ਅੱਗ ਬੁਝਾਈ ਨਾ ਜਾ ਸਕੀੇ ਬਰਨਾਲਾ, ਨਿਹਾਲ ਸਿੰਘ ਵਾਲਾ, ਮੋਗਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨਾਂ ਵਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਅੱਗ ਨਾਲ ਪਿੰਡ ਨਰਾਇਗੜ੍ਹ ਸੋਹੀਆਂ ਦੇ ਕਿਸਾਨ ਹਰਜਿੰਦਰ ਸਿੰਘ ਦੀ 10 ਏਕੜ, ਰਾਜਾ ਸਿੰਘ 11 ਏਕੜ ਕਣਕ, ਪਿੰਡ ਗਹਿਲ ਦੇ ਜਸਪ੍ਰੀਤ ਸਿੰਘ ਦੀ 2.5 ਏਕੜ, ਅਮਰ ਸਿੰਘ ਦੀ 2 ਏਕੜ, ਪਿੰਡ ਬੀਹਲਾ ਦੇ ਫੂਲਾ ਸਿੰਘ ਦੀ 1 ਏਕੜ, ਜਸਵੰਤ ਸਿੰਘ ਦੀ 3 ਏਕੜ, ਦਰਸ਼ਨ ਸਿੰਘ ਦੀ 1.5 ਏਕੜ, ਭਰਪੂਰ ਸਿੰਘ ਦੀ 1 ਏਕੜ, ਦਰਸ਼ਨ ਸਿੰਘ 1 ਏਕੜ ਅਤੇ ਮਲਕੀਤ ਸਿੰਘ ਦੀ 2 ਏਕੜ ਕਣਕ ਸਮੇਤ 2 ਏਕੜ ਟਾਂਗਰ ਸੜ ਕੇ ਰਾਖ ਹੋ ਗਏ। ਬਹੁਤ ਸਾਰੇ ਕਿਸਾਨਾਂ ਦਾ 37 ਟਾਂਗਰ ਸੜ ਗਿਆ।

Previous articleਅੱਜ ਤਿਵਾੜੀ ਤੇ ਘੁਬਾਇਆ ਦੇ ਕਾਗ਼ਜ਼ ਦਾਖ਼ਲ ਕਰਾਉਣਗੇ ਕੈਪਟਨ
Next articleਹਰਦੀਪ ਪੁਰੀ ਅਤੇ ਸਨੀ ਦਿਓਲ ਨੇ ਸਰਹੱਦੀ ਖੇਤਰਾਂ ’ਚ ਸੰਭਾਲੇ ਮੋਰਚੇ