ਸੋਨੇ ਦੇ ਭਾਅ ’ਚ 225 ਰੁਪਏ ਦਾ ਊਛਾਲ

ਨਵੀਂ ਦਿੱਲੀ (ਸਮਾਜ ਵੀਕਲੀ) : ਸੋਨੇ ਦੇ ਭਾਅ ਵਿੱਚ 225 ਰੁਪਏ ਦੇ ਊਛਾਲ ਨਾਲ ਅੱਜ ਕੌਮੀ ਰਾਜਧਾਨੀ ਵਿੱਚ ਇਸ ਧਾਤ ਦੀ ਕੀਮਤ 56,590 ਰੁਪਏ ਪ੍ਰਤੀ ਤੋਲਾ ’ਤੇ ਪੁੱਜ ਗਈ। ਐੱਚਡੀਐੱਫਸੀ ਸਕਿਊਰਿਟੀਜ਼ ਅਨੁਸਾਰ ਕੌਮਾਂਤਰੀ ਬਜ਼ਾਰ ਵਿੱਚ ਇਸ ਕੀਮਤੀ ਧਾਤ ਦੀਆਂ ਕੀਮਤਾਂ ਲਗਾਤਾਰ ਵਧਣੀਆਂ ਜਾਰੀ ਹਨ। ਚਾਂਦੀ ਦੇ ਭਾਅ ਵਿੱਚ ਵੀ 1,932 ਰੁਪਏ ਦਾ ਵੱਡਾ ਊਛਾਲ ਆਇਆ। ਇਸ ਧਾਤ ਦੀ ਕੀਮਤ 73,823 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 75,755 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

Previous articleਬੀਸੀਸੀਆਈ ਤੇ ਵੀਵੋ ਵਿਚਾਲੇ ਕਰਾਰ ਰੱਦ
Next articleਆਰਬੀਆਈ ਨੇ ਵਿਆਜ ਦਰਾਂ ਨੂੰ ਰੱਖਿਆ ਬਰਕਰਾਰ