ਸੁੱਖਾ ਗੋਬਿੰਦਪੁਰੀ ਨੇ ‘ਕਿਸਾਨ ਅੰਦੋਲਨ’ ਟਰੈਕ ਕੀਤਾ ਰਿਲੀਜ਼

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਦਿੱਲੀ ਦੇ ਕੁੰਡਲੀ ਅਤੇ ਸਿੰਘੂ ਬਾਡਰ ਤੇ ਚੱਲ ਰਹੇ ਕਿਸਾਨ ਮੋਰਚੇ ਦੇ ਸੰਘਰਸ਼ ਨੂੰ ਹੋਰ ਵੀ ਹੁਲਾਰਾ ਦੇੇਣ ਲਈ ਗਾਇਕ ਸੁੱਖਾ ਗੋਬਿੰਦਪੁਰੀ ਨੇ ਆਪਣਾ ਟਰੈਕ ‘ਕਿਸਾਨ ਅੰਦੋਲਨ’ ਟਾਇਟਲ ਹੇਠ ਰਿਲੀਜ਼ ਕੀਤਾ ਹੈ। ਜਿਸ ਬਾਰੇ ਗੱਲਬਾਤ ਕਰਦਿਆਂ ਗਾਇਕ ਸੁੱਖਾ ਗੋਬਿੰਦਪੁਰੀ ਨੇ ਦੱਸਿਆ ਕਿ ਤਾਜ ਰਿਕਾਰਡਸ ਅਤੇ ਕੁਲਦੀਪ ਗਿੱਲ ਦੀ ਪੇਸ਼ਕਸ਼ ਇਸ ਟਰੈਕ ਨੂੰ ਐਮ ਜੇ ਪੀ ਨੇ ਸੰਗੀਤਬੱਧ ਕੀਤਾ ਹੈ। ਜਦਕਿ ਇਸ ਦਾ ਵੀਡੀਓ ਐਸ ਜੇ ਸਿਮਰ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਕਲਮਬੱਧ ਸੁੱਖਾ ਗੋਬਿੰਦਪੁਰੀ ਨੇ ਖ਼ੁਦ ਹੀ ਕੀਤਾ ਹੈ। ਯੂ ਟੀਊਬ ਚੈਨਲ ਤੇ ਇਹ ਟਰੈਕ ਰਿਲੀਜ਼ ਕਰ ਦਿੱਤਾ ਗਿਆ ਹੈ।

Previous articleਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ
Next articleਮਗਸੀਪਾ ਵਲੋਂ ਆਰ.ਟੀ.ਆਈ. ਬਾਰੇ ਵਿਭਾਗੀ ਲੋਕ ਸੂਚਨਾ ਅਫਸਰਾਂ ਨੂੰ ਸਿਖਲਾਈ