ਸੁਸ਼ਾਂਤ ਕੇਸ: ਪੁੁਲੀਸ ਵੱਲੋਂ ਭੰਸਾਲੀ ਦੇ ਬਿਆਨ ਦਰਜ

ਮੁੰਬਈ (ਸਮਾਜਵੀਕਲੀ) :   ਪੁਲੀਸ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਵਿੱਚ ਅੱਜ ਬੌਲੀਵੁੱਡ ਦੇ ਫ਼ਿਲਮਸਾਜ਼ ਸੰਜੈ ਲੀਲਾ ਭੰਸਾਲੀ ਦੇ ਬਿਆਨ ਦਰਜ ਕੀਤੇ। ਭੰਸਾਲੀ ਨੇ ਰਾਜਪੂਤ ਨੂੰ ਕੁਝ ਫ਼ਿਲਮਾਂ ਦੀ ਪੇਸ਼ਕਸ਼ ਕੀਤੀ ਸੀ, ਪਰ ਤਰੀਕਾਂ ਨਾਲ ਸਬੰਧਤ ਮੁੱਦੇ ਕਰ ਕੇ ਉਹ ਇਕੱਠਿਆਂ ਕੰਮ ਨਹੀਂ ਕਰ ਸਕੇ।

ਫਿਲਮਸਾਜ਼ ਆਪਣੇ ਵਕੀਲਾਂ ਦੀ ਟੀਮ ਨਾਲ ਸਾਢੇ ਬਾਰ੍ਹਾਂ ਵਜੇ ਦੇ ਕਰੀਬ ਬਾਂਦਰਾ ਪੁਲੀਸ ਸਟੇਸ਼ਨ ਪੁੱਜਾ ਤੇ ਸ਼ਾਮ ਸਾਢੇ ਕੁ ਤਿੰਨ ਵਜੇ ਉਥੋਂ ਨਿਕਲ ਗਿਆ। ਅਧਿਕਾਰੀ ਨੇ ਕਿਹਾ ਕਿ ਫ਼ਿਲਮਸਾਜ਼ ਦੇ ਬਿਆਨ ਦਰਜ ਕਰ ਲਏ ਗਏ ਹਨ। ਭੰਸਾਲੀ ਤੇ ਰਾਜਪੂਤ, ਦੋਵੇਂ ਇਕ ਦੂਜੇ ਦੇ ਕੰਮ ਦੀ ਕਾਫ਼ੀ ਤਾਰੀਫ਼ ਕਰਦੇ ਸਨ।

ਭੰਸਾਲੀ ਨੇ ਰਾਜਪੂਤ ਨੂੰ ਚਾਰ ਵਾਰੀ ਫ਼ਿਲਮਾਂ ਦੀ ਪੇਸ਼ਕਸ਼ ਕੀਤੀ, ਪਰ ਕੋਈ ਵੀ ਸਿਰੇ ਨਹੀਂ ਚੜ੍ਹ ਸਕੀ। ਬਾਂਦਰਾ ਪੁਲੀਸ ਰਾਜਪੂਤ ਦੇ ਕਥਿਤ ਖ਼ੁਦਕੁਸ਼ੀ ਮਾਮਲੇ ਵਿੱਚ ਪੇੇਸ਼ੇਵਰ ਸ਼ਰੀਕੇਬਾਜ਼ੀ ਦੇ ਦ੍ਰਿਸ਼ਟੀਕੋਣ ਤੋਂ ਵੀ ਜਾਂਚ ਕਰ ਰਹੀ ਹੈ। ਰਾਜਪੂਤ (34) 14 ਜੂਨ ਨੂੰ ਸਬ-ਅਰਬਨ ਬਾਂਦਰਾ ਸਥਿਤ ਆਪਣੇ ਫਲੈਟ ਵਿੱਚ ਪੱਖੇ ਨਾਲ ਲਟਕਦਾ ਮਿਲਿਆ ਸੀ। ਪੁਲੀਸ ਹੁਣ ਤਕ ਰਾਜਪੁੂਤ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਸਮੇਤ 29 ਵਿਅਕਤੀਆਂ ਦੇ ਬਿਆਨ ਕਲਮਬੱਧ ਕਰ ਚੁੱਕੀ ਹੈ।

Previous article6.1-magnitude quake jolts Indonesia, no tsunami alert issued
Next articleਨੇਪਾਲ ਦੇ ਪ੍ਰਧਾਨ ਮੰਤਰੀ ਦਾ ਭਵਿੱਖ ਤੈਅ ਕਰਨ ਵਾਲੀ ਸਥਾਈ ਕਮੇਟੀ ਦੀ ਮੀਟਿੰਗ ਮੁੜ ਟਲੀ