ਸੁਰੀਲੇ ਗਾਇਕ ਨਛੱਤਰ ਗਿੱਲ ਨੇ ਕੀਤੀ “ਤੇਰੇ ਬਾਰੇ” ਟਰੈਕ ਵਿਚ ਦਿਲ ਦੀ ਗੱਲ

ਜਲੰਧਰ , (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁਰੀਲੇ ਗਾਇਕ ਨਛੱਤਰ ਗਿੱਲ ਵਲੋਂ ਵੱਖ ਵੱਖ ਸਮੇਂ ਕੀਤੇ ਜਾਣ ਵਾਲੇ ਟਰੈਕਸ ਨੂੰ ਪੰਜਾਬੀ ਸਰੋਤੇ ਦਿਲੋਂ ਚਾਹ ਕੇ ਸੁਣਦੇ ਹਨ ਅਤੇ ਉਸ ਵਲੋਂ ਗਾਏ ਹਰ ਗੀਤ ਦੀ ਦਿਲ ਖੋਲ੍ਹਕੇ ਸ਼ੋਸਲ ਮੀਡੀਆ ਅਤੇ ਹੋਰ ਵੱਖ ਵੱਖ ਸਾਈਟਾਂ ਤੇ ਪ੍ਰਮੋਸ਼ਨ ਕਰਦੇ ਹਨ । ਹਾਲ ਹੀ ਵਿੱਚ ਹੌਟ ਸ਼ੂਟ ਮਿਊਜ਼ਿਕ ਕੰਪਨੀ ਦੀ ਤਰਫੋਂ ਉਸ ਦਾ ਇੱਕ ਬਹੁਤ ਟਰੈਕ “ਤੇਰੇ ਬਾਰੇ ” ਟਾਈਟਲ ਹੇਠ ਲਾਂਚ ਕੀਤਾ ਗਿਆ । ਜਿਸ ਦੇ ਪਹਿਲਾਂ ਪਾਏ ਗਏ ਟੀਜ਼ਰ ਨੂੰ ਸਰੋਤਿਆਂ ਨੇ ਦਿਲ ਖੋਲ੍ਹਕੇ ਹਾਂ ਪੱਖੀ ਹੁੰਗਾਰਾ ਦਿੱਤਾ ।

ਨਛੱਤਰ ਗਿੱਲ ਦੀ ਸੁਰੀਲੀ ਗਾਇਕੀ ਨੇ ਇਸ ਗੀਤ ਵਿੱਚ ਜਿਵੇਂ ਰੂਹ ਹੀ ਫੂਕ ਦਿੱਤੀ ਹੈ ਅਤੇ ਉਸ ਵਲੋਂ ਗਾਇਆ ਗਿਆ ਇਕ ਇਕ ਬੋਲ ਦਿਲ ਦੀ ਅਖੀਰਲੀ ਤਹਿ ਤਕ ਪੁੱਜਦਾ ਹੈ । ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਇਸ ਟਰੈਕ “ਤੇਰੇ ਬਾਰੇ” ਦੀ ਫੀਚਰਿੰਗ ਮੁਕਤਾ ਚੋਪੜਾ ਵਲੋਂ ਕੀਤੀ ਗਈ ਅਤੇ ਸੰਗੀਤ ਸੁੱਖ ਬਰਾੜ ਵਲੋਂ ਬਹੁਤ ਹੀ ਸੰਜੀਦਾ ਢੰਗ ਨਾਲ ਦਿੱਤਾ ਗਿਆ ਹੈ । ਇਸ ਟਰੈਕ ਨੂੰ ਜੱਗੀ ਜੌੜਕੀਆਂ ਨੇ ਕਲਮਬੰਦ ਕੀਤਾ ਹੈ ਅਤੇ ਇਸ ਦੇ ਪ੍ਰੋਡਿਊਸਰ ਰਮਨ ਕੁਮਾਰ ਰੰਮੀ ਹਨ । ਡਾਇਰੈਕਟਰ ਨਵਜੀਤ ਚਿੱਟੀ ਐਡਿਟ ਕਰਤਾ ਰਾਜ ਘੁੰਮਣ ਅਤੇ ਇਹ ਪ੍ਰੋਜੈਕਟ ਕ੍ਰਿਸ਼ਨ ਕਾਂਤ ਗੁਰੂ ਡੋਗਰਾ ਵਲੋਂ ਲਾਂਚ ਕੀਤਾ ਗਿਆ ਹੈ ।

ਇਸ ਟਰੈਕ ਲਈ ਗਾਇਕ ਨਛੱਤਰ ਗਿੱਲ ਵਲੋਂ ਤੇਜਵੀਰ ਸਿੰਘ ਹੁੰਦਲ ਐੱਸ ਪੀ , ਸਵਵਿੰਦਰ ਸਿੰਘ ਬਾਵਾ , ਗੁਨਦੀਪ ਸਿੰਘ , ਮੀਡੀਆ ਡਾਈਟਿੰਗ ਅਤੇ ਜੀ ਆਹੂਜਾ ਆਰਟਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ । ਗਾਇਕ ਨਛੱਤਰ ਗਿੱਲ ਦਾ ਇਹ ਟਰੈਕ ਸੋਸ਼ਲ ਸਾਈਟਾਂ ਤੇ ਸਰੋਤਿਆਂ ਦੀ ਪਹਿਲੀ ਪਸੰਦ ਵਜੋਂ ਸ਼ੁਮਾਰ ਹੈ ਜੋ ਬਿਨਾਂ ਕਿਸੇ ਦੇਰੀ ਦੇ ਸਫ਼ਲਤਾ ਦੀਆਂ ਸਭ ਪੌਡ਼ੀਆਂ ਪਾਰ ਕਰਦਾ ਨਜ਼ਰ ਆ ਰਿਹਾ ਹੈ । ਗਾਇਕ ਨਛੱਤਰ ਗਿੱਲ ਦੀ ਪੂਰੀ ਟੀਮ ਨੂੰ ਕੁਲਦੀਪ ਚੁੰਬਰ ਦੀ ਤਰਫ਼ੋਂ “ਤੇਰੇ ਬਾਰੇ” ਟਰੈਕ ਦੀ ਬੁਲੰਦੀ ਲਈ ਹਾਰਦਿਕ ਸ਼ੁੱਭਕਾਮਨਾਵਾਂ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

Previous articleCovid kills: 54 govt teachers die in Champaran, no salaries, no ex-gratia
Next article” ਮਲਵਈ ਗਿੱਧੇ ਦੀ ਸ਼ਾਨ :-ਦਲਬਾਰ ਸਿੰਘ “