ਸੁਰਾਂ ਦਾ ਸਿਕੰਦਰ

(ਸਮਾਜ ਵੀਕਲੀ)

ਜਿਸ ਨੇ ਅਪਣੇ ਹੁਨਰ ਨਾਲ਼ ਜਿੱਤਿਆ ਸਾਰੇ ਪੰਜਾਬੀਆਂ ਨੂੰ
ਉਸ ਦੀ ਮੌਤ ਪਿੱਛੋਂ ਹੈ ਯਾਦ ਆਈ ਸਰਕਾਰਾਂ ਨੂੰ ।
ਅੈਪਰ ਉਹ ਤਾਂ ਅਪਣੇ ਲੋਕਾਂ ਲਈ ਸਿਕੰਦਰ ਸੀ
ਉਸ ਨੇ ਨਹੀਂ ਸੋਚਿਆ ਸੀ ਜਿੱਤਾਂ ਜਾਂ ਹਾਰਾਂ ਨੂੰ  ।
ਚੜ੍ ਕੇ ‘ਰੋਡਵੇਜ਼ ਦੀ ਲਾਰੀ’ ਸਫ਼ਰ ਜਹਾਜਾਂ ਦਾ
ਆਪਣੀ ਕਲਾ ਸਹਾਰੇ ਛਾਇਆ ਸਾਰੇ ਆਲਮ ‘ਤੇ  ;
ਉਸ ਨੂੰ ਅਮਰ ਕਰ ਦਿੱਤਾ ਲੋਕਾਂ ਦੀਆਂ ਮੁਹੱਬਤਾਂ ਨੇ
ਲੋਕ ਹੀ ਤਖ਼ਤ ਬਠਾਉਂਦੇ ਲੋਕਾਂ ਦਿਆਂ ਕਲਾਕਾਰਾਂ ਨੂੰ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
                9478408898
Previous articleਰੁਲ਼ਦੂ ਕੋਠੇ ਚੜ੍ ਕੇ ਕੂਕਿਆ
Next articleਨਜ਼ਮਾਂ