ਸੁਰਜੀਤ ਤੇ ਖਡੂਰ ਸਾਹਿਬ ਅਕੈਡਮੀਆਂ ’ਚ ਖ਼ਿਤਾਬੀ ਟੱਕਰ ਅੱਜ

ਸੁਰਜੀਤ ਹਾਕੀ ਅਕੈਡਮੀ ਤੇ ਖਡੂਰ ਸਾਹਿਬ ਅਕੈਡਮੀ ਦੀਆਂ ਟੀਮਾਂ 21ਵੇਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਜੂਨੀਅਰ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈਆਂ ਹਨ, ਜਿੱਥੇ ਉਹ ਐਤਵਾਰ ਨੂੰ ਖ਼ਿਤਾਬ ਲਈ ਭਿੜਨਗੀਆਂ। ਕਮੇਟੀ ਮੀਤ ਪ੍ਰਧਾਨ ਦਲਜੀਤ ਸਿੰਘ ਤੇ ਜਨਰਲ ਸਕੱਤਰ ਡੀਐੱਸਪੀ ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਪਹਿਲੇ ਸੈਮੀਫਾਈਨਲ ਵਿੱਚ ਸੁਰਜੀਤ ਅਕੈਡਮੀ ਨੇ ਪੀਆਈਐੱਸ ਮੁਹਾਲੀ ਨੂੰ ਫਸਵੇਂ ਮੁਕਾਬਲੇ 2-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਦੂਜੇ ਸੈਮੀਫਾਈਨਲ ਵਿੱਚ ਬਾਬਾ ਉਤਮ ਸਿੰਘ ਅਕੈਡਮੀ ਖਡੂਰ ਸਾਹਿਬ ਨੇ ਮਾਲਵਾ ਅਕੈਡਮੀ ’ਤੇ 4-3 ਨਾਲ ਜਿੱਤ ਦਰਜ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਅਤੇ ਉਘੇ ਖੇਡ ਪ੍ਰਮੋਟਰ ਜਗਜੀਤ ਸਿੰਘ ਨੇ ਖੇਡ ਕਿੱਟ ਲਈ 11 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ। ਸਾਬਕਾ ਆਈਪੀਐੱਸ ਓਲੰਪੀਅਨ ਦਵਿੰਦਰ ਸਿੰਘ ਗਰਚਾ ਦੀ ਪ੍ਰਧਾਨਗੀ ’ਚ ਹੋਏ ਮੈਚਾਂ ਦੌਰਾਨ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਪਹਿਲੇ ਸੈਮੀਫਾਈਨਲ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਅਖ਼ਤਿਆਰੀ ਫੰਡ ’ਚੋਂ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਤੀਜੇ ਦਿਨ ਡਾ. ਇੰਦਰਦੀਪ ਸਿੰਘ, ਹਾਕੀ ਕੋਚ ਪਾਲ ਸਿੰਘ, ਸੁਪਰਡੈਂਟ ਕਸਟਮਜ਼ ਸੁਨੀਲ ਕੁਮਾਰ, ਤਰਲੋਚਨ ਸਿੰਘ ਅਤੇ ਰਿਟਾਇਰਡ ਅਸਿਸਟੈਂਟ ਕਮਾਡੈਂਟ ਬੀਐਲ ਮਸੂਰੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸੇ ਦੌਰਾਨ ਸਤਪਾਲ ਸਿੰਘ ਮੁਨਸ਼ੀ, ਰਜਿੰਦਰ ਪਾਲ ਸਿੰਘ ਸੈਣੀ, ਜੁਗਿੰਦਰ ਸਿੰਘ ਸੰਘਾ, ਜਸਵਿੰਦਰ ਸਿੰਘ ਕਾਨੂਗੋ, ਅਮਰਿੰਦਰਜੀਤ ਸਿੰਘ ਸਿੱਧੂ, ਗੁਰਿੰਦਰ ਸਿੰਘ ਸੰਘਾ, ਹਰਿੰਦਰ ਸਿੰਘ ਸੰਘਾ, ਕੌਮਾਂਤਰੀ ਖਿਡਾਰਨ ਸੁਰਜੀਤ ਕੌਰ ਅਤੇ ਬਲਜੀਤ ਸਿੰਘ ਮੌਜੂਦ ਸਨ।

Previous articleਡੇਰਾ ਮੁਖੀ ਦੀ ਦੋ ਕੇਸਾਂ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ
Next articleਹਾਕਸ ਕੱਪ: ਜਰਖੜ ਤੇ ਸਿਗਨਲਜ਼ ਦੀਆਂ ਟੀਮਾਂ ਫਾਈਨਲ ’ਚ