ਸੀਬੀਐੱਸਈ ਵੱਲੋਂ 10ਵੀਂ ਤੇ 12ਵੀਂ ਦੇ ਪੇਪਰ ਲੌਕਡਾਊਨ ਖਤਮ ਹੋਣ ਬਾਅਦ

ਨਵੀਂ ਦਿੱਲੀ  (ਸਮਾਜਵੀਕਲੀ)– ਸੀਬੀਐੱਸਈ ਨੇ ਸਾਫ਼ ਕੀਤਾ ਹੈ ਕਿ ਉਹ ਬੋਰਡ ਦੀਆਂ ਜਮਾਤਾਂ 10 ਵੀਂ ਤੇ 12ਵੀਂ ਦੇ ਰਹਿੰਦੇ ਪੇਪਰ ਲੌਕਡਾਊਨ ਖਤਮ ਹੋਣ ਤੋਂ ਬਾਅਦ ਹੀ ਲਵੇਗਾ। ਸੀਬੀਐੱਸਈ ਨੇ ਟਵੀਟ ਕੀਤਾ ਹੈ ਕਿ ਇਨ੍ਹਾਂ ਜਮਾਤਾਂ ਦੇ ਰਹਿੰਦੇ ਪੇਪਰਾਂ ਬਾਰੇ ਕਈ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਪਰ ਬੋਰਡ 29 ਵਿਸ਼ਿਆਂ ਦੇ ਪਰਚੇ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਲਵੇਗਾ।

Previous articleਪੰਜਾਬ ’ਚ ਕਰੋਨਾ ਪੀੜਤਾਂ ਦੀ ਗਿਣਤੀ 342 ਹੋਈ
Next articleਸਰਕਾਰ ‘ਇਕ ਦੇਸ਼, ਇਕ ਰਾਸ਼ਨ ਕਾਰਡ’ ਮੁਹਿੰਮ ’ਤੇ ਵਿਚਾਰ ਕਰੇ: ਸੁਪਰੀਮ ਕੋਰਟ