ਸੀਬੀਆਈ ਵੱਲੋਂ ਜੀਵੀਕੇ ਸਮੂਹ ਦੇ ਦਫ਼ਤਰਾਂ ’ਤੇ ਛਾਪੇ

ਨਵੀਂ ਦਿੱਲੀ (ਸਮਾਜਵੀਕਲੀ) :  ਸੀਬੀਆਈ ਨੇ ਮੁੰਬਈ ਹਵਾਈ ਅੱਡੇ ਦੇ ਸੰਚਾਲਣ ਵਿੱਚ 705 ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਸਬੰਧ ਵਿੱਚ ਜੀਵੀਕੇ ਸਮੂਹ ਦੇ ਚੇਅਰਮੈਨ ਵੈਂਕਟ ਕਿ੍ਸ਼ਨ ਰੈੱਡੀ ਗਣਪਤੀ ਖਿਲਾਫ਼ ਕੇਸ ਦਰਜ ਕਰਨ ਬਾਅਦ ਅੱਜ ਸਮੂਹ ਦੇ ਮੁੰਬਈ ਅਤੇ ਹੈਦਰਾਬਾਦ ਸਥਿਤ ਦਫ਼ਤਰਾਂ ’ਤੇ ਛਾਪੇ ਮਾਰੇ ਅਤੇ ਤਲਾਸ਼ੀ ਲਈ।

ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਬੁੱਧਵਾਰ ਨੂੰ ਦਫ਼ਤਰਾਂ ਦੀ ਤਲਾਸ਼ੀ ਲਈ ਅਤੇ ਇਹ ਕਾਰਵਾਈ ਦੇਰ ਸ਼ਾਮ ਤਕ ਜਾਰੀ ਰਹੀ। ਅਧਿਕਾਰੀਆਂ ਅਨੁਸਾਰ ਇਹ ਮਾਮਲਾ ਐੱਮਆਈਏਐੱਲ ਤੋਂ ਲਏ 705 ਕਰੋੜ ਰੁਪਏ ਦੇ ਕਥਿਤ ਘੁਟਾਲੇ ਨਾਲ ਸਬੰਧਤ ਹੈ। ਸੀਬੀਆਈ ਨੇ ਗਣਪਤੀ ਅਤੇ ਐਮਆਈਏਐੱਲ ਦੇ ਮੈਨੇਜਿੰਗ ਡਾਇਰੈਕਟਰ, ਉਸ ਦੇ ਪੁੱਤਰ ਜੀਵੀ ਸੰਜੈ ਰੈੱਡੀ, ਐਮਆਈਏਐਲ ਕੰਪਨੀਆਂ ਜੀਵੀਕੇ ਏਅਰਪੋਰਟ ਹੋਲਡਿੰਗਜ਼ ਲਿਮਟਿਡ ਅਤੇ ਨੌਂ ਹੋਰਨਾਂ ਨਿਜੀ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Previous articleਨੀਟ ਤੇ ਜੇਈਈ ਬਾਰੇ ਬੇਯਕੀਨੀ ਬਰਕਰਾਰ
Next articleਉੱਤਰ ਪ੍ਰਦੇਸ਼ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ 5 ਦੀ ਮੌਤ, 12 ਜ਼ਖ਼ਮੀ