ਸੀਨ ਕੌਨਰੀ ਦਾ ਦੇਹਾਂਤ

ਲੰਡਨ (ਸਮਾਜ ਵੀਕਲੀ) : ਬ੍ਰਿਟਿਸ਼ ਏਜੰਟ ਜੇਮਜ਼ ਬੌਂਡ ਦੀ ਭੂਮਿਕਾ ਨਿਭਾ ਕੇ ਕੌਮਾਂਤਰੀ ਪੱਧਰ ’ਤੇ ਨਾਂ ਕਮਾਉਣ ਵਾਲੇ ਸਕੌਟਿਸ਼ ਫ਼ਿਲਮਾਂ ਦੇ ਅਦਾਕਾਰ ਸੀਨ ਕੌਨਰੀ ਦੀ (90) ਮੌਤ ਹੋ ਗਈ ਹੈ। ਬੀਬੀਸੀ ਅਤੇ ਸਕਾਈ ਨਿਊਜ਼ ਦੀਆਂ ਰਿਪੋਰਟਾਂ ਮੁਤਾਬਕ ਕੌਨਰੀ, ਐਡਨਬਰਗ ਦੀਆਂ ਬਸਤੀਆਂ ’ਚ ਗ਼ਰੀਬੀ ਹੰਢਾਉਂਦਿਆਂ ਵੱਡਾ ਹੋਇਆ। ਉਸ ਨੇ ਕਈ ਕੰਮ ਕੀਤੇ ਪਰ ਬਾਡੀ ਬਿਲਡਿੰਗ ਦੇ ਸ਼ੌਕ ਨੇ ਉਸ ਨੂੰ ਐਕਟਿੰਗ ਕਰੀਅਰ ਸ਼ੁਰੂ ਕਰਨ ’ਚ ਮਦਦ ਕੀਤੀ, ਜਿਸਨੇ ਉਸ ਨੂੰ ਸੰਸਾਰ ਦਾ ਵੱਡਾ ਸਟਾਰ ਬਣਾ ਦਿੱਤਾ।

Previous articleਭ੍ਰਿਸ਼ਟ ਰਾਜਸੀ ਆਗੂ ਹਨ ਜੋਅ ਬਾਇਡਨ: ਟਰੰਪ
Next articleHamilton leads Mercedes to record 7th constructors’ title in a row