ਸੀਨੀਅਰ ਪੱਤਰਕਾਰ ਮਤੀਉੱਲ੍ਹਾ ਜਾਨ ਇਸਲਾਮਾਬਾਦ ਤੋਂ ਅਗਵਾ

ਇਸਲਾਮਾਬਾਦ (ਸਮਾਜਵੀਕਲੀ) : ਪਾਕਿਸਤਾਨ ਵਿੱਚ ਪ੍ਰੈੱਸ ਦੀ ਆਜ਼ਾਦੀ ਤੇ ਪੱਤਰਕਾਰਾਂ ਦੀ ਸੁਰੱਖਿਆ ਦੋ ਅਜਿਹੇ ਅਹਿਮ ਪਹਿਲੂ ਹਨ, ਜਿਨ੍ਹਾਂ ਨੂੰ ਸਭ ਤੋਂ ਵੱਧ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਕ ਸੱਜਰੀ ਘਟਨਾ ਵਿੱਚ ਸੀਨੀਅਰ ਪੱਤਰਕਾਰ ਮਤੀਉੱਲ੍ਹਾ ਜਾਨ ਕੌਮੀ ਰਾਜਧਾਨੀ ਇਸਲਾਮਾਬਾਦ ਦੇ ਐਨ ਵਿਚਾਲਿਓਂ ਲਾਪਤਾ ਹੋ ਗਏ ਹਨ। ਜਾਨ, ਜੋ ਪਾਕਿਸਤਾਨ ਦੀ ਤਾਕਤਵਾਰ ਫੌਜੀ ਨਿਜ਼ਾਮ ਦੀ ਨੁਕਤਾਚੀਨੀ ਕਰਨ ਲਈ ਮਕਬੂਲ ਹਨ, ਸੈਕਟਰ ਜੀ-6 ਵਿੱਚ ਲੜਕੀਆਂ ਦੇ ਇਸਲਾਮਾਬਾਦ ਮਾਡਲ ਕਾਲਜ ਨੇੜੇ ਇਕ ਸਕੂਲ ਦੇ ਬਾਹਰ ਆਪਣੀ ਪਤਨੀ ਦੀ ਉਡੀਕ ਕਰ ਰਹੇ ਸਨ।

ਇਸ ਦੌਰਾਨ ਤਿੰਨ ਵਾਹਨਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਮਗਰੋਂ ਵਾਹਨ ਸਵਾਰ ਮਤੀਉੱਲ੍ਹਾ ਨੂੰ ਆਪਣੇ ਨਾਲ ਬਿਠਾ ਕੇ ਲੈ ਗਏ। ਪੱਤਰਕਾਰ ਦੇ ਪੁੱਤ ਨੇ ਜਾਨ ਦੇ ਟਵਿੱਟਰ ਹੈਂਡਲ ’ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਜਾਨ ਦੇ ਭਰਾ ਨੇ ਕਿਹਾ ਕਿ ਇਸ ਘਟਨਾ ਪਿੱਛੇ ਕਥਿਤ ਮੁਲਕ ਦੀਆਂ ਇੰਟੈਲੀਜੈਂਸ ੲੇਜੰਸੀਆਂ ਦਾ ਹੱਥ ਹੋ ਸਕਦਾ ਹੈ।

Previous articleਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਦੇਹਾਂਤ
Next articleਭਾਰਤ-ਚੀਨ ਵਿਵਾਦ: ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਮਤਾ ਪਾਸ