‘ਸੀਏ’ ਦੀਆਂ ਮਈ ਗੇੜ ਦੀਆਂ ਪ੍ਰੀਖਿਆਵਾਂ ਰੱਦ

ਨਵੀਂ ਦਿੱਲੀ (ਸਮਾਜਵੀਕਲੀ) : ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈਸੀਏਆਈ) ਨੇ ਸੋਮਵਾਰ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਸੀਏ ਪ੍ਰੀਖਿਆ ਦਾ ਮਈ ਵਾਲਾ ਗੇੜ ਜੋ ਕਿ 29 ਜੁਲਾਈ ਤੋਂ 16 ਅਗਸਤ ਤੱਕ ਚੱਲਣਾ ਸੀ, ਕੋਵਿਡ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇੰਸਟੀਚਿਊਟ ਵੱਲੋਂ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ‘ਮਈ ਸਾਈਕਲ ਵਾਲੀ ਪ੍ਰੀਖਿਆ’ ਨੂੰ ਹੁਣ ਨਵੰਬਰ 2020 ਦੇ ਗੇੜ ਨਾਲ ਰਲਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਆਈਸੀਏਆਈ ਨੇ ਪ੍ਰੀਖਿਆਰਥੀਆਂ ਨੂੰ ‘ਔਪਟ ਆਊਟ’ ਦਾ ਬਦਲ ਦਿੱਤਾ ਸੀ ਤੇ ਇਸ ਬਦਲ ਖ਼ਿਲਾਫ਼ ਪਟੀਸ਼ਨ ਉਤੇ ਸੁਪਰੀਮ ਕੋਰਟ ਵੱਲੋਂ ਵੀਡੀਓ ਕਾਨਫ਼ਰੰਸ ਰਾਹੀਂ ਸੁਣਵਾਈ ਕੀਤੀ ਗਈ। ਅਰਜ਼ੀਕਰਤਾ ਨੇ ਦੋਸ਼ ਲਾਇਆ ਸੀ ਕਿ ਇਸ ਨਾਲ ਮਈ ਵਾਲੀ ਲੜੀ ਵਿਚ ਪ੍ਰੀਖਿਆ ਦੇਣ ਵਾਲਿਆਂ ਨਾਲ ‘ਪੱਖਪਾਤ’ ਹੋ ਰਿਹਾ ਹੈ।

Previous articleLet Gehlot prove numbers instead of shunting MLAs to resort: Pilot loyalist
Next articleਵਰਵਰਾ ਰਾਓ ਵਲੋਂ ਆਰਜ਼ੀ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼