ਸੀਆਰਪੀਐੱਫ਼ ਦੇ 79 ਮੁਲਾਜ਼ਮ ਕਰਨਗੇ ਲੁਧਿਆਣਾ ਜੇਲ੍ਹ ਦੀ ਸੁਰੱਖਿਆ

ਲੁਧਿਆਣਾ : ਲੁਧਿਆਣਾ ਸੈਂਟਰਲ ਜੇਲ੍ਹ ਦੀ ਸੁਰੱਖਿਆ ਲਈ ਸੀਆਰਪੀਐੱਫ਼ ਦੇ 79 ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ। ਸੀਆਰਪੀਐੱਫ਼ ਦੇ ਮੁਲਾਜ਼ਮ 26 ਨਵੰਬਰ ਨੂੰ ਲੁਧਿਆਣਾ ਪਹੁੰਚ ਜਾਣਗੇ ਤੇ 27 ਨਵੰਬਰ ਨੂੰ ਉਨ੍ਹਾਂ ਦੀ ਡਿਊਟੀ ਸ਼ੁਰੂ ਹੋ ਜਾਵੇਗੀ।

ਲੁਧਿਆਣਾ ਸੈਂਟਰਲ ਜੇਲ੍ਹ ਦੀ ਸੁਰੱਖਿਆ ਲਈ ਸੀਆਰਪੀਐੱਫ਼ ਦੇ ਮੁਲਾਜ਼ਮ ਤਾਇਨਾਤ ਕਰਨ ਲਈ ਪੰਜਾਬ ਸਰਕਾਰ ਕਾਫੀ ਸਮੇਂ ਤੋਂ ਯੋਜਨਾ ਬਣਾ ਰਹੀ ਸੀ। ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ ਸੀਆਰਪੀਐੱਫ ਦੇ ਜਵਾਨ ਡਿਊਟੀ, ਮੁਲਾਕਾਤ ਵਾਲੀ ਜਗ੍ਹਾ ਅਤੇ ਜੇਲ੍ਹ ਦੀ ਛੱਤ ‘ਤੇ ਤਾਇਨਾਤ ਰਹਿਣਗੇ।

ਸੀਆਰਪੀਐੱਫ ਦੇ 79 ਮੁਲਾਜ਼ਮ 27 ਨਵੰਬਰ ਨੂੰ ਜੇਲ੍ਹ ਵਿੱਚ ਤਾਇਨਾਤ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਦੋ ਹਾਈ ਸਿਕਿਓਰਿਟੀ ਜ਼ੋਨ ਵੀ ਹਨ, ਇਨ੍ਹਾਂ ਦੋਵਾਂ ਜ਼ੋਨਾਂ ਵਿੱਚ ਪੰਜਾਬ ਭਰ ਦੇ 27 ਗੈਂਗਸਟਰ ਬੰਦ ਹਨ। ਦੋਵਾਂ ਹਾਈ ਸਿਕਿਓਰਿਟੀ ਜ਼ੋਨਾਂ ਦੀ ਸੁਰੱਖਿਆ ਵੀ ਸੀਆਰਪੀਐੱਫ ਦੇ ਮੁਲਾਜ਼ਮਾਂ ਦੇ ਹਵਾਲੇ ਹੋਵੇਗੀ।

Previous articleNew Sri Lankan President to visit India on Nov 29
Next articleIndia committed to free, open South China Sea: Rajnath