ਸਿੱਖ ਧਰਮ ਜਾਂ ਕੁਲਟਸ (ਪੰਥ )

ਸ. ਦਲਵਿੰਦਰ ਸਿੰਘ ਘੁੰਮਣ

 

ਬਾਬਰੀ ਮਸਜਿਦ ਕੇਸ ਵਿੱਚ ਸੁਪਰੀਮ ਕੋਰਟ ਨੇ ਇਕ ਸਿੱਖ ਦੀ ਗਵਾਹੀ ਨੂੰ ਧਿਰ ਮੰਨਦੇ ਹੋਏ ਦਲੀਲਾਂ ਨੂੰ ਪੁਖਤਾ ਮੰਨਿਆ ਹੈ। ਫੈਸਲਾ ਹਿੰਦੂ ਧਰਮ ਦੇ ਮੰਦਰ ਦੇ ਹੱਕ ਵਿਚ ਦਿੱਤਾ ਹੈ। ਜੋ ਕਈ ਸਾਲਾਂ ਤੋ ਹਿੰਦੂ, ਮੁਸਲਮਾਨਾ ਵਿਚ ਧਾਰਮਿਕ ਤੌਰ ਤੇ ਝਗੜੇ ਦਾ ਵੱਡਾ ਕਾਰਨ ਸੀ। ਕਿਹਾ ਗਿਆ ਹੈ ਕਿ ਗੁਰੂ ਨਾਨਕ ਦੇਵ ਜੀ ਅਯੁੱਧਿਆ ਆਏ ਸਨ। ਪਰ ਇਤਿਹਾਸਕ ਜਾਂ ਧਾਰਮਿਕ ਪੱਖੋ ਬਿਨਾਂ ਘੋਖ ਕੀਤੇ ਸਿੱਖਾ ਨੂੰ ਅਣਜਾਣੇ ਵਿਚ ਹੀ ਧਿਰ ਬਣਾਇਆ ਗਿਆ ਹੈ। ਇਸ ਫੈਸਲੇ ਦੇ ਨਾਲ ਹੀ ਸਿੰਘ ਧਰਮ ਦੀ “ਕੁਲਟਸ” ( ਪੰਥ ) ਦੀ ਪ੍ਰੀਭਾਸ਼ਾ ਨੂੰ ਵੀ ਸਪੱਸ਼ਟਤਾ ਦਿੱਤੀ ਹੈ। ਜਿਸ ਅਨੁਸਾਰ ਕੁਲਟਸ ਕਿਸੇ ਧਰਮ ਦੀ ਸੰਪਰਦਾ ਜਾਂ ਸਮੂਹ ਹੈ ਜਿਸ ਦੀਆਂ ਮਰਿਆਦਾਵਾਂ ਅਲੱਗ ਹੋਣ ਪਰ ਕਿਸੇ ਧਰਮ ਦੀ ਅਧੀਨਗੀ ਬਣੀ ਰਹੇਗੀ। ਇਸ ਕੇਸ ਵਿੱਚ ਸਿੱਖਾਂ ਨੂੰ ਕੁਲਟਸ ਸਬਦ ਤਹਿਤ ਹਿੰਦੂ ਧਰਮ ਦਾ ਹਿੱਸਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।

               ਕੁਲਟਸ ਲਾਤੀਨੀ ਭਾਸ਼ਾ Cultus ਤੋ ਆਇਆਂ ਹੈ। ਜਿਸ ਦਾ ਅਰਥ “ਪੈਦਾ” ਕਰਨਾ ਜਾਂ ਸਭਿਆਚਾਰ ਹੈ ਅਤੇ ਵਿਸਥਾਰ ਨਾਲ ਇਕ ਰਾਹ, ਪੰਧ, ਪੰਥ ਬਣਾਉਣਾਂ ਹੈ। ਜਿਸ ਨੇ ਨੈਤਿਕ ਅਤੇ ਪਦਾਰਥਕ ਲਾਭ ਜਿਵੇਂ ਦੌਲਤ, ਸ਼ਾਂਤੀ, ਖੁਸ਼ਹਾਲੀ, ਸਿਹਤ, ਮੁਕਤੀ ਆਦਿ ਲਈ ਧਰਮ, ਸੰਪਰਦਾਵਾਂ ਦੇ ਵਾਧੇ ਲਈ ਅਭਿਆਸ ਕਰਨਾ ਹੈ।
              ਇਕ ਹੋਰ ਵਿਆਖਿਆ ਹੇਠ ਕੁਲਟਸ (ਪੰਥ) ਇਕ ਸਮੂਹ ਦੁਆਰਾ ਇਤਿਹਾਸਕ ਜਾਂ ਮਿਥਿਹਾਸਕ, ਜੀਵਨ , ਨਿਰਜੀਵ ਜਾਂ ਵਰਤਾਰੇ ਨੂੰ ਪੇਸ਼ ਕੀਤੀ ਗਈ ਇਕ ਸ਼ਰਧਾ ਜਾਂ ਪਾਠ ਪੂਜਾ ਦੇ ਅਭਿਆਸ ਦਾ ਸਮੂਹ ਹੈ। ਜਿਸ ਨੇ ਉਤਮਤਾ ਜਾਂ ਪਵਿੱਤਰਤਾ ਦੇ ਪਹਿਲੂ ਦੀ ਪਹਿਚਾਣ ਕਰਨਾ ਹੈ। ਜਿਸ ਵਿੱਚ ਵਿਸ਼ੇਸ਼ ਅਤੇ ਬੇਮਸਾਲੀ ਗੁਣ ਹੋਣ। ਇਹ ਕਿਸੇ ਧਰਮ ਦੇ ਇਕ ਤੱਤ ਵਿੱਚੋ ਹੈ। ਜਿਸ ਨੂੰ ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਤੇ ਲਾਗੂ ਕੀਤਾ ਜਾ ਸਕਦਾ ਹੈ।
               ਇਸਾਈ ਧਰਮ ਦੇ ਪਰੋਟੈਸਟਨਟਿਜਮ ਮੱਤ ਵਿੱਚ ਵੀ “ਕੁਲਟਸ” ਸਬਦ ਨੂੰ ਧਾਰਮਿਕ, ਸਮਾਜਿਕ, ਜਨਤਕ, ਪ੍ਰੀਵਾਰਕ ਤੌਰ ਤੇ ਵੱਡੀ ਪੱਧਰ ਉਪਰ ਵਰਤਿਆ ਗਿਆ ਹੈ। ਯੂਰਪ ਵਿੱਚ ਗੁਰਦੁਆਰਿਆਂ, ਮਸਜਿਦਾਂ, ਚਰਚਾਂ, ਮੰਦਰਾਂ, ਮੱਠ ਆਦਿ ਥਾਵਾਂ, ਸੰਸਥਾਵਾਂ, ਕਮੇਟੀਆਂ ਨੂੰ ਇਸੇ ਤਹਿਤ ਹੀ ਦਰਜ ਹੋਣਾ ਪਵੇਗਾ ਜਾਂ ਕੀਤਾ ਜਾਂਦਾ ਹੈ।
                ਕੁਲਟਸ” ਸਬਦ ਨੂੰ ਸੰਸਕ੍ਰਿਤ ਭਾਸ਼ਾ ਦੇ “ਪੰਥ ਸਬਦ ਦੇ ਅਰਥਾਂ ਨਾਲ ਵਿਸਥਾਰਿਤ ਹੈ। ਸਨਾਤਨ ਧਰਮ ਵਿੱਚ ਪੰਥ ਸਬਦ ਦੀ ਵਰਤੋਂ ਹੁੰਦੀ ਰਹੀ ਹੈ। ਸਿੱਖ ਧਰਮ ਵਿੱਚ ਪੰਥ ਸ਼ਬਦ ਕੌਮ ਨੂੰ ਪ੍ਰੀਭਾਸ਼ਿਤ ਕਰਦਾ ਹੈ। ਇਸ ਦੀ ਵਰਤੋਂ ਸਿੱਖਾਂ ਵਿੱਚ ਵਧੇਰੇ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋ ਬਾਅਦ ” ਨਾਨਕ ਪੰਥੀਆ ” ਵਜੋਂ ਵੱਧ ਪ੍ਰਚੱਲਤ ਹੋਇਆ।
” ਇਕ ਉਤਮ ਪੰਥੁ ਸੁਨਾਉਣ ਗੁਰ ਸੰਗਤਿ, ਤਹਿ ਮਿਲੰਤ ਜਮ ਤ੍ਰਾਸ ਮਿਟਾਈ”।।
ਭਾਈ ਗੁਰਦਾਸ ਜੀ ਅਨੁਸਾਰ,
” ਮਾਰਿਆ ਸਿਕਾ ਜਗਤਿ ਵਿਚਿ, ਨਾਨਕ ਨਿਰਮਲ ਪੰਥ ਚਲਾਇਆ”।।
ਇਸੇ ਤਰ੍ਹਾਂ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਨੂੰ “ਖਾਲਸਾ ਸ਼ਬਦ ਦੇ ਰੂਪ ਵਿੱਚ ਨਿਖੜਵੇ ਅਤੇ ਉਤਮ ਰੂਪ ਵਿੱਚ ਪੇਸ਼ ਕੀਤਾ। ਗੁਰੂ ਜੀ ਨੇ 1699 ਦੀ ਵਿਸਾਖੀ ਨੂੰ “ਖਾਲਸਾ ਪੰਥ” ਦੀ ਸਥਾਪਨਾ ਵਿਲੱਖਣ ਅਤੇ ਨਵੀਨਤਮ ਧਰਮ ਵਿੱਚ ਕੀਤੀ। ਅੰਮ੍ਰਿਤ ਸੰਚਾਰ ਦੁਆਰਾ ਸੰਗਤਾਂ ਨੂੰ ” ਖਾਲਸਾ ਨਾਲ ਸੰਬੋਧਨ ਕੀਤਾ।
” ਸੰਗਤਿ ਕੀਨੀ ਖਾਲਸਾ, ਮਨਮੁਖੀ ਦੁਹੇਲਾ।।
ਜੋ ਕਿਸੇ ਵੀ ਧਰਮ ਦੀ ਸੰਪਰਦਾ ਨਾ ਹੋ ਕੇ, ਕਿਸੇ ਧਰਮ  ਦਾ ਹਿੱਸਾ ਨਾ ਹੋ ਕੇ, ਬਿਨਾਂ ਕਿਸੇ ਧਰਮ ਦੇ ਵਿਰੋਧ ਜਾ ਪੱਖ ਤੋਂ ਉਪਰ ਉੱਠ ਕੇ ਆਪਣੀ ਗੁਰਬਾਣੀ ਫਲਸਫੇ, ਧਾਰਮਿਕ ਪਰੰਪਰਾਵਾਂ ਵਿੱਚ ਦੁਨੀਆਂ ਦਾ ਪੰਜਵਾਂ ਧਰਮ ਹੈ।
ਸੁਪਰੀਮ ਕੋਰਟ ਦੇ ਫੈਸਲੇ ਦੇ ਆਏ ਇਸ ਫੈਸਲੇ ਨੂੰ ਉੰਨੀ ਸੋ ਚੁਰਾਸੀ ਦੀ ਸਿੱਖ ਨਸ਼ਲਕੁਸ਼ੀ ਕੇਸਾ ਦੀ ਪੈਰਵਾਈ ਕਰਦੇ ਉਘੇ ਵਕੀਲ ਸ. ਹਰਵਿੰਦਰ ਸਿੰਘ ਫੁਲਕਾ ਨੇ ਉਭਾਰਿਆ ਹੈ ਅਤੇ ਚਰਚਾ ਕਰਦਿਆਂ ਇਸ ਨੂੰ ਸਿਖਾਂ ਵਲੋਂ ਗੰਭੀਰਤਾ ਨਾਲ ਲੈਣ ਦੀ ਵਕਾਲਤ ਕੀਤੀ ਹੈ। ਜਿਸ ਨਾਲ ਸਿੱਖ ਧਰਮ ਦੀ ਪ੍ਰੀਭਾਸ਼ਾ ਨੂੰ ਸਪੱਸ਼ਟਤਾ ਮਿਲ ਸਕੇ।
 ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਕਰਵਾਕੇ ਕੇਂਦਰ ਸਰਕਾਰ ਆਪਣੇ ਮਨੋਰਥ ਨੂੰ ਅਸਲੀ ਜਾਮੇ ਵਿੱਚ ਲਿਆਉਣ ਲਈ ਆਖਰੀ ਹਮਲੇ ਦੀ ਤਿਆਰੀ ਵਿੱਚ ਹੈ। ਪੰਜਾਬੀ ਦੀ ਕਹਾਵਤ ਹੈ ” ਹੱਥਾਂ ਨਾਲ ਦਿੱਤੀਆਂ, ਮੂੰਹ ਨਾ ਖੋਲਣੀਆਂ ਪੈਂਦੀਆਂ ਹਨ। ਭਾਜਪਾ ਨੇ ਨੰਹੂ ਮਾਸ ਦੇ ਰਿਸ਼ਤੇ ਨੂੰ ਵਿਸ਼ਵਾਸ ਘਾਤ ਕਰਕੇ ਅਕਾਲੀ ਦਲ ਬਾਦਲ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਭਾਜਪਾ ਵਿਧਾਨ ਸਭਾ ਚੋਣਾਂ ਅਤੇ ਸ਼ੋਮਣੀ ਕਮੇਟੀ ਦੀਆਂ ਚੋਣਾਂ ਨੂੰ ਆਪਣੇ ਪਾਸੇ ਕਰਨ ਲਈ ਵੱਡੀ ਰਣਨੀਤੀ ਤੇ ਕੇਂਦਰਤ ਹੈ। ਇਸ ਨਾਲ ਬਾਦਲ ਪਰਿਵਾਰ ਭੈਅ ਵਿੱਚ ਹੈ। ਜਿਸ ਕਰਕੇ ਬਾਦਲ ਪਰਿਵਾਰ ਜੀਭ ਨੂੰ ਦੰਦਾਂ ਹੇਠ ਦੱਬੀ ਬੈਠਾ ਹੈ  ਕੋਈ ਵੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਨੀ ਗਵਾਰਾ ਨਹੀਂ ਸਮਝਦਾ। ਸੋ ਇਸ ਸੰਵਿਧਾਨਿਕ ਫੈਸਲੇ ਤੇ ਨੁਮਾਇੰਦਾ ਜਮਾਤ ਦਾ ਬਿਆਨ ਜਾਂ ਇਤਰਾਜ਼ ਨਾ ਆਉਣਾ ਆਪਣੇ ਆਪ ਵਿੱਚ ਫੈਸਲੇ ਨੂੰ ਅਪਣਾਉਣ ਬਰਾਬਰ ਹੈ।  ਸ਼ੋਮਣੀ ਕਮੇਟੀ, ਚੋਣਾਂ ਨਾ ਹੋਣ ਕਰਕੇ  ਸੰਵਿਧਾਨਿਕ ਤਾਕਤ ਤੋ ਸੱਖਣੀ ਹੈ। ਕੋਈ ਵੀ ਕਾਰਵਾਈ ਜਾਂ ਫੈਸਲੇ ਲੈਣ ਦੇ ਹੱਕ ਨਹੀਂ ਰੱਖਦੀ। ਜਥੇਦਾਰਾ ਵਲੋਂ ਕੋਈ ਨੋਟਿਸ ਜਾ ਬਿਆਨ ਨਹੀਂ ਆਇਆ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਰੁਕਣ। ਇਸ ਤਰ੍ਹਾਂ ਸਿੱਖਾ ਵਲੋਂ ਚੁੱਪ ਧਰਮ ਦੀ ਹੋਂਦ, ਬੁਨਿਆਦ ਲਈ ਘਾਤਕ ਸਿੱਧ ਹੋ ਸਕਦੀ ਹੈ। ਖਾਲਸਾ ਪੰਥ ਦੀ ਰਾਏ ਨਾਲ ਪੱੱਕੇ ਤੌਰ ਤੇ ਵਿਦਵਾਨਾਂ,  ਬੁੁਧੀਜੀਵੀਆਂਂ ਦਾ ਬੋੋੋਰਡ ਬਨਣਾ ਚਾਹੀਦਾ ਹੈ ਜੋ ਧਾਰਮਿਕ ਅਤੇ ਇਤਿਹਾਸਕ ਪੱਖੋਂ ਢੁਕਵੇਂ ਅਤੇ ਸਮੇ ਤੇ ਫੈਸਲੇ ਲੈੈਣ ਲਈ ਅਜ਼ਾਦ ਹੋੋਵੇ।
ਸ. ਦਲਵਿੰਦਰ ਸਿੰਘ ਘੁੰਮਣ 
0033630073111
Previous articlePolice complaint against Arundhati Roy for her DU speech
Next articleS R Darapuri – An upright officer now dedicated to human rights face accusations of inciting violence