ਸਿੱਖਾਂ ਵਿੱਚ ਜਾਤ-ਪਾਤ ਤਾਂ ਕੀ, ਛੂਆਛਾਤ ਵੀ ਹੈ

  • – ਹਰਬੰਸ ਵਿਰਦੀ, ਲੰਡਨ
  • Mob-0044 79038 39047

ਸੋਸ਼ਲ ਮੀਡੀਆ ਅਤੇ ਟੀ ਵੀ ਤੇ ਦੇਖਕੇ ਬਹੁਤੇ ਹੀ ਦੁੱਖ ਹੋਇਆ ਕਿ ਗਿਆਨੀ ਨਿਰਮਲ ਸਿੰਘ ਜੀ ਜੋ ਦਰਬਾਰ ਸਾਹਿਬ ਵਿੱਚ ਹੈਡ ਕੀਰਤਨ ਕਰਨ ਵਾਲੇ ਸਨ ਅਤੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਪਦਮ ਸ਼੍ਰੀ ਨਾਲ ਸਨਮਾਨੇ ਗਏ ਸਨ। ਗਿਆਨੀ ਜੀ ਨੇ ਇਸਨੂੰ ਕਦੀ ਨਹੀਂ ਛੁਪਾਇਆ ਕਿ ਉਹ ਸਿਰਫ ਪੰਜਵੀ ਪਾਸ ਹੀ ਹਨ। 25 ਵਿਦਆਰਥੀ ਉਨ੍ਹਾਂ ਦੇ ਜੀਵਨ ਤੇ ਪੀ ਐਚ ਡੀ ਕਰ ਚੁੱਕੇ ਹਨ।ਉਨ੍ਹਾਂ ਨੇ ਦੋ ਹੀ ਕਿਤਾਬਾਂ ਲਿਖੀਆਂ ਪਰ ਦੋ ਕਿਤਾਬਾਂ ਰਾਹੀਂ ਉਨ੍ਹਾਂ ਨੂੰ ਸਾਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿੱਚ ਬਹੁਤ ਮਾਣ-ਸਨਮਾਣ ਮਿਲਿਆ।

ਚੀਨ ਵਿੱਚ ਸ਼ੁਰੂ ਹੋਈ ਕਰੋਨਾਵਾਇਰਸ ਦੀ ਬੀਮਾਰੀ ਨਾਲ ਉਨ੍ਹਾਂ ਦੀ ਮੌਤ ਹੋ ਗਈ। ਟੈਲੀਫੋਨ ਤੇ ਉਨ੍ਹਾਂ ਦੀ ਵਾਰਤਾਲਾਪ ਤੋਂ ਪਤਾ ਚਲਦਾ ਹੈ ਕਿ ਹਸਪਤਾਲ ਵਿੱਚ ਉਨ੍ਹਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਦਵਾ-ਦਾਰੂ ਅਤੇ ਦੇਖ-ਭਾਲ ਤੋਂ ਬਗੈਰ ਉਨ੍ਹਾਂ ਦੀ ਮੌਤ ਬਹੁਤ ਦੁਖਦਾਈ ਹਾਲਤ ਵਿੱਚ ਹੋਈ। ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਹਾਲਾਂਕਿ ਸ਼ੂਦਰ ਵਰਣ ਵਿੱਚੋਂ ਹੀ ਇੱਕ ਕਾਂਗਰਸੀ, ਕੋਈ ਐਮ ਪੀ ਜਾਂ ਐਮ ਐਲ ਏ ਵੀ ਨਹੀਂ ਸੀ, ਹਰਪਾਲ ਵੇਰਕਾ ਇੱਕ ਸਾਧਾਰਨ ਕੌਂਸਲਰ ਹੈ ਜੋ ਆਪਣੇ ਆਪਨੂੰ ਉੱਚ ਜਾਤੀ ਦਾ ਸਮਝਦਾ ਹੈ, ਉਸਨੇ ਹੀ ਇਸ ਇਨਕਾਰ ਦਾ ਬੀੜਾ ਉਠਾਇਆ ਸੀ। ਕਿਉਂਕਿ ਗਿਆਨੀ ਨਿਰਮਲ ਸਿੰਘ ਜੀ ਸਫਾਈ ਮਜਦੂਰ, ਮਜ਼ਹਬੀ ਸਿੱਖ (ਚੂਹੜਾ) ਜਾਤ ਵਿੱਚੋਂ ਸਨ, ਇਸ ਕਰਕੇ ਉਨ੍ਹਾਂ ਨਾਲ ਇਹ ਨਫਰਤ ਕੀਤੀ ਗਈ। ਹਰਪਾਲ ਵੇਰਕਾ ਜਿਹੇ ਸਿੱਖਾਂ ਕਰਕੇ ਹੀ ਹਰ ਮਰਦਮ ਸ਼ੁਮਾਰੀ ਵਿੱਚ ਸਿੱਖਾਂ ਦੀ ਗਿਣਤੀ ਘਟ ਰਹੀ ਹੈ। ਫਿਰ ਇਹ ਸਿੱਖ ਰੌਲਾ ਪਾ ਰਹੇ ਹਨ ਕਿ ਹਰ ਸਿੱਖ ਨੂੰ 4-5 ਬੱਚੇ ਪੈਦਾ ਕਰਨੇ ਚਾਹੀਦੇ ਹਨ। 2001 ਦੀ ਮਰਦਮ ਸ਼ੁਮਾਰੀ ਵਿੱਚ ਸਿੱਖਾਂ ਦੀ ਆਬਾਦੀ ਸਾਰੇ ਭਾਰਤ ਵਿੱਚ ਅਢਾਈ ਫੀ ਸਦੀ ਸੀ ਜੋ ਕਿ 2010 ਵਿੱਚ ਘਟਕੇ 1.75% ਰਹਿ ਗਈ ਹੈ, ਮਤਲਵ ਤਕਰੀਬਨ ਇੱਕ ਵਿਅਕਤੀ ਘਟ ਗਿਆ ਹੈ। ਦੇਖੋ 2021 ਵਿੱਚ ਕਿੰਨੀ ਘਟਦੀ ਹੈ। ਇਹ ਸਭ ਹਰਪਾਲ ਵੇਰਕਾ ਜੈਸੈ ਸਮਝਦਾਰਾਂ ਕਰਕੇ ਹੀ ਹੋ ਰਿਹਾ ਹੈ। ਅਗਰ ਪਦਮ ਸ਼੍ਰੀ ਨਾਲ ਸਤਿਕਾਰੇ, ਦਰਬਾਰ ਸਾਹਿਬ ਦੇ ਕੀਰਤਨੀ, 25 ਵਿਦਆਰਥੀ ਜਿਸਦੀ ਜੀਵਨੀ ਤੇ ਪੀ ਐਚ ਡੀ ਕਰ ਚੁੱਕੇ ਹੋਣ ਉਨ੍ਹਾਂ ਨਾਲ ਆਪਣੇ ਆਪ ਨੂੰ ਉੱਚ ਜਾਤੀਏ ਸਮਝਣ ਵਾਲੇ ਸਿੱਖ ਇਹੋ ਜਿਹਾ ਘਟੀਆ ਸਲੂਕ ਕਰ ਸਕਦੇ ਹਨ ਤਾਂ ਇੱਕ ਸਾਧਾਰਨ ਪਿੰਡ ਵਿੱਚ ਰਹਿਣ ਵਾਲੇ ਮਜ਼ਹਬੀ ਸਿੱਖ ਜਾਂ ਰਵਿਦਾਸੀਏ ਸਿੱਖ ਨਾਲ ਸੁਭਾਵਕ ਹੈ ਕਿ ਇਸ ਤੋਂ ਵੀ ਭੈੜਾ ਹੀ ਸਲੂਕ ਕਰਨਗੇ।

ਇਹ ਘਟਨਾ ਗਿਆਨੀ ਨਿਰਮਲ ਸਿੰਘ ਨਾਲ ਪਹਿਲੀ ਨਹੀਂ ਹੈ, ਇਸ ਤੋਂ ਪਹਿਲਾਂ ਵੀ ਐਸ ਸੀ ਸਮਾਜ ਵਿੱਚ ਪੈਦਾ ਹੋਏ ਗਿਆਨੀ ਦਿੱਤ ਸਿੰਘ ਜੀ ਜੋ ਕਿ ਸ਼੍ਰੀ ਗੁਰੂ ਸਿੰਘ ਸਭਾ ਲਹਿਰ ਦੇ ਮੋਢੀ ਸਨ। ਇਸ ਮਹਾਨ ਵਿਦਵਾਨ ਨੇ ਆਰੀਆ ਸਮਾਜ ਦਾ ਪੰਜਾਬ ਵਿੱਚ ਢੰਡੋਰਾ ਪਿੱਟਣ ਵਾਲੇ ਸਰਸਵਤੀ ਦਯਾ ਨੰਦ ਨੂੰ ਤਿੰਨ ਵਾਰ ਧਰਮ ਦੇ ਮਸਲੇ ਵਿੱਚ ਹਰਾਇਆ, ਉਨ੍ਹਾਂ ਨੇ ਹੀ ਖਾਲਸਾ ਅਖਬਾਰ ਲਾਹੌਰ ਸ਼ੁਰੂ ਕੀਤਾ, ਕੁੜੀਆਂ ਲਈ ਪਹਿਲਾ ਸਕੂਲ ਖੋਲਿਆ, ਸਿੱਖ ਧਰਮ ਵਾਰੇ 70 ਕਿਤਾਬਾਂ ਲਿਖੀਆਂ। 50 ਸਾਲ ਦੀ ਉਮਰ 1901 ਵਿੱਚ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ 4-5 ਦਿਨ ਉਨ੍ਹਾਂ ਦੀ ਲਾਸ਼ ਨੂੰ ਸੰਭਾਲਿਆ ਹੀ ਨਹੀਂ ਗਿਆ ਕਿਉਂਕਿ ਗਿਆਨੀ ਦਿੱਤ ਸਿੰਘ ਜੀ ਇੱਕ ਰਵਿਦਾਸੀਆ (ਚਮਾਰ) ਜਾਤ ਦੇ ਸਨ।

ਪੰਜਾਬ ਵਿੱਚ ਸ਼ਡੂਲਡ ਟਰਾਈਵ ਨਹੀਂ ਹੈ ਕੇਵਲ ਐਸ ਸੀ ਅਤੇ ਓ ਬੀ ਸੀ ਹੀ ਹਨ। ਭੋਲੇ ਭਾਲੇ ਓ ਬੀ ਸੀ ਤਾਂ ਬ੍ਰਾਮਣਾਂ ਦੇ ਕਹਿਣ ਤੇ ਆਪਣੇ ਆਪਨੂੰ ਜਨਰਲ ਵਿੱਚ ਸਮਝਕੇ ਬ੍ਰਾਮਣਾਂ ਦਾ ਸਾਥ ਐਸ ਸੀ ਦੇ ਖਿਲਾਫ ਦਿੰਦੇ ਹਨ। ਰਿਜ਼ਰਵੇਸ਼ਨ ਦਾ ਓ ਬੀ ਸੀ ਡਟਕੇ ਮੁਖਾਲਫਤ ਕਰਦੇ ਹਨ ਜਦੋਂ ਕਿ ਉਨ੍ਹਾਂ ਨੂੰ ਇਹ ਵੀ ਖਬਰ ਨਹੀਂ ਕਿ ਓ ਬੀ ਸੀ ਦੀ 53% ਰਿਜ਼ਵੇਸ਼ਨ ਪੰਜਾਬ ਦਾ 1% ਬ੍ਰਾਮਣ ਖਾ ਰਿਹਾ ਹੈ। ਮੋਦੀ ਸਾਹਿਬ ਨੇ 3% ਬ੍ਰਾਮਣਾਂ ਨੂੰ 10% ਰਿਜ਼ਰਵੇਸ਼ਨ ਦੇ ਦਿੱਤੀ ਹੈ ਜਦੋਂ ਕਿ ਓ ਬੀ ਸੀ ਦੀ ਆਬਾਦੀ ਸਾਰੇ ਭਾਰਤ ਵਿੱਚ 52% ਹੈ। ਵੀ ਪੀ ਸਿੰਘ ਦੀ ਸਰਕਾਰ ਨੂੰ ਭਾਵੇਂ ਆਪਣੀ ਸਰਕਾਰ ਗਿਰਾਉਣੀ ਪਈ ਪਰ ਮੰਡਲ ਕਮਿਸ਼ਨ ਓ ਬੀ ਸੀ ਲਈ ਲਾਗੂ ਕਰ ਦਿੱਤਾ। ਇਹ ਵੀ ਕਿੰਨੀ ਬੇਇਨਸਾਫੀ ਹੈ ਕਿ ਜਿਨ੍ਹਾਂ ਦੀ ਆਬਾਦੀ 3% ਹੈ ਉਨ੍ਹਾਂ ਨੂੰ 10% ਰਿਜ਼ਰਵੇਸ਼ਨ, ਜਿਨ੍ਹਾਂ ਦੀ ਆਬਾਦੀ 52% ਹੈ ਉਨ੍ਹਾਂ ਨੁੰ ਕੇਵਲ 27% ਹੀ ਰਿਜ਼ਰਵੇਸ਼ਨ ਦਿੱਤੀ । ਉਸ 27% ਵਿੱਚੋਂ ਵੀ ਇਨ੍ਹਾਂ ਓ ਬੀ ਸੀ ਨੂੰ ਮੁਸ਼ਿਕਲ ਨਾਲ 4-5% ਹੀ ਪੂਰੀ ਕੀਤੀ ਜਾਂਦੀ ਹੈ।

ਅੱਜ ਕੱਲ ਦੇ ਪੜੇ ਲਿਖੇ ਐਸ ਸੀ (ਮਜ਼ਹਬੀ ਅਤੇ ਰ੍ਰਵਿਦਾਸੀਏ) ਦੇ ਅਣਖੀ ਨੌਜ਼ਵਾਨ ਕੀ ਆਪਣੇ ਵਿਦਵਾਨਾਂ ਨੂੰ ਸ਼ਰੇਆਮ ਬੇਇਜ਼ਤ ਹੁੰਦਾ ਦੇਖਕੇ ਬਰਦਾਸ਼ਤ ਕਰਨਗੇ ? ਪਿੰਡਾਂ ਵਿੱਚ ਜਿੰਨੇ ਗੁਰਦੁਆਰੇ ਆਪਣੇ ਆਪ ਨੂੰ ਉੱਚ ਜਾਤੀ ਦੇ ਕਹਿਣ ਵਾਲਿਆਂ ਦੇ ਹਨ ਉੱਨੇ ਹੀ ਰਵਿਦਾਸੀਆਂ ਅਤੇ ਮਜ਼ਹਬੀ ਸਿੱਖਾਂ ਦੇ ਹਨ। ਅਗਰ ਇਨ੍ਹਾਂ ਪੜੇ ਲਿਖੇ ਅਣਖੀ ਨੌਜ਼ਵਾਨਾਂ ਨੇ ਬਗਾਵਤ ਕਰ ਦਿੱਤੀ ਤਾਂ ਸਿੱਖ ਧਰਮ ਦਾ ਕੀ ਬਣੇਗਾ ? ਇਹ ਸਿੱਖਾਂ ਲਈ ਇੱਕ ਬਹੁਤ ਗੰਭੀਰਤਾ ਦਾ ਵਿਸ਼ਾ ਹੈ। ਸ਼ਾਇਦ 2021 ਦੀ ਮਰਦਮ ਸ਼ੁਮਾਰੀ ਵਿੱਚ ਇਹ ਨਜ਼ਰ ਵੀ ਆ ਜਾਵੇ।

Previous articleਪੰਜਾਬ ਸਰਕਾਰ ਨੇ ਸਕੂਲਾਂ ਬਾਰੇ ਲਿਆ ਵੱਡਾ ਸਖਤ ਫੈਂਸਲਾ
Next articleਦੇਰੀ ਨਾਲ ਕਣਕ ਵੇਚਣ ਵਾਲੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲ ਸਕਦਾ ਹੈ