HOME ਸਿੰਧ ‘ਚ ਹਿੰਦੂ ਵਿਰੋਧੀ ਦੰਗੇ ਵਿਚ ਦੋ ਸੌ ਤੋਂ ਜ਼ਿਆਦਾ ਖ਼ਿਲਾਫ਼ ਮਾਮਲਾ...

ਸਿੰਧ ‘ਚ ਹਿੰਦੂ ਵਿਰੋਧੀ ਦੰਗੇ ਵਿਚ ਦੋ ਸੌ ਤੋਂ ਜ਼ਿਆਦਾ ਖ਼ਿਲਾਫ਼ ਮਾਮਲਾ ਦਰਜ

ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ ਦੇ ਘੋਟਕੀ ਜ਼ਿਲ੍ਹੇ ਵਿਚ ਐਤਵਾਰ ਨੂੰ ਭੜਕੇ ਹਿੰਦੂ ਵਿਰੋਧੀ ਦੰਗੇ ਦੇ ਸਿਲਸਿਲੇ ‘ਚ ਪੁਲਿਸ ਨੇ ਦੋ ਸੌ ਤੋਂ ਜ਼ਿਆਦਾ ਲੋਕਾਂ ਵਿਰੁੱਧ ਤਿੰਨ ਮਾਮਲੇ ਦਰਜ ਕੀਤੇ ਹਨ। ਹੁੱਲੜਬਾਜ਼ਾਂ ਨੇ ਤਿੰਨ ਮੰਦਰਾਂ, ਇਕ ਸਕੂਲ, ਹਿੰਦੂਆਂ ਦੇ ਘਰਾਂ ਤੇ ਉਨ੍ਹਾਂ ਦੀਆਂ ਦੁਕਾਨਾਂ ਦੀ ਭੰਨਤੋੜ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੰਗੇ ਸਬੰਧੀ ਤਿੰਨ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ 218 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ।
ਸਿੰਧ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੋਤਨ ਲਾਲ ‘ਤੇ ਪੈਗੰਬਰ ਮੁਹੰਮਦ ਸਾਹਿਬ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਦੇ ਦੋਸ਼ਾਂ ਪਿੱਛੋਂ ਦੰਗਾ ਭੜਕਿਆ ਸੀ। ਨੋਤਨ ਦੇ ਸਕੂਲ ‘ਚ ਪੜ੍ਹਨ ਵਾਲੇ ਇਕ ਵਿਦਿਆਰਥੀ ਨੇ ਉਨ੍ਹਾਂ ਵਿਰੁੱਧ ਈਸ਼ ਨਿੰਦਾ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਵਿਦਿਆਰਥੀ ਦੇ ਪਿਤਾ ਨੇ ਉਨ੍ਹਾਂ ਵਿਰੁੱਧ ਐੱਫਆਈਆਰ ਦਰਜ ਕਰਵਾਈ ਸੀ। ਪੁਲਿਸ ਨੇ ਬਾਅਦ ਵਿਚ ਨੋਤਨ ਲਾਲ ਨੂੰ ਗਿ੍ਫ਼ਤਾਰ ਕਰ ਲਿਆ ਸੀ।
ਦੰਗਾਕਾਰੀਆਂ ਨੇ ਸੱਚਾ ਸਤਰਾਮ ਦਾਸ ਮੰਦਰ ‘ਚ ਵੀ ਭੰਨਤੋੜ ਕੀਤੀ ਸੀ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਤੇ ਸਿੰਧ ਸੂਬੇ ਦੇ ਸੂਚਨਾ ਮੰਤਰੀ ਸਈਦ ਗਨੀ ਤੇ ਨਾਸਿਰ ਹੁਸੈਨ ਸ਼ਾਹ ਨੇ ਘੋਟਕੀ ਪੁੱਜ ਕੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਦੋਵੇਂ ਮੰਦਰ ਵੀ ਗਏ ਤੇ ਮੰਦਰ ਨੂੰ ਹੋਏ ਨੁਕਸਾਨ ਨੂੰ ਸਹੀ ਕਰਵਾਉਣ ਦਾ ਭਰੋਸਾ ਦਿਵਾਇਆ।
Previous articleਨੌਂ ਨਵੰਬਰ ਤੋਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ : ਪਾਕਿਸਤਾਨ
Next articleਤਕਨੀਕੀ ਖਰਾਬੀ ਦੇ ਕਾਰਨ ਜਿਊਰਿਖ ਤੋਂ ਦੇਰੀ ਨਾਲ ਉੱਡਿਆ ਰਾਸ਼ਟਰਪਤੀ ਦਾ ਜਹਾਜ਼