ਸਿੰਧੂ ’ਤੇ ਲੱਗੀ ਸਭ ਤੋਂ ਵੱਧ ਬੋਲੀ

ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਇੱਥੇ ਪ੍ਰੀਮੀਅਰ ਬੈਡਮਿੰਟਨ ਲੀਗ (ਪੀਬੀਐੱਲ) ਦੇ ਪੰਜਵੇਂ ਸੈਸ਼ਨ ਦੀ ਨਿਲਾਮੀ ਵਿੱਚ ਅੱਜ ਹੈਦਰਾਬਾਦ ਹੰਟਰਜ਼ ਨੇ 77 ਲੱਖ ਰੁਪਏ ਦੀ ਬੋਲੀ ਲਾ ਕੇ ਆਪਣੇ ਨਾਲ ਬਰਕਰਾਰ ਰੱਖਿਆ। ਦੁਨੀਆਂ ਦੀ ਅੱਵਲ ਨੰਬਰ ਮਹਿਲਾ ਖਿਡਾਰਨ ਚੀਨੀ ਤਾਇਪੈ ਦੀ ਤਾਇ-ਜ਼ੂ-ਯਿੰਗ ਲਈ ਮੌਜੂਦਾ ਚੈਂਪੀਅਨ ਬੰਗਲੌਰ ਰੈਪਟਰਜ਼ ਨੇ 77 ਲੱਖ ਰੁਪਏ ਦੀ ਸਭ ਤੋਂ ਉੱਚੀ ਬੋਲੀ ਲਾਈ। ਰੈਪਟਰਜ਼ ਨੇ ਬੋਲੀ ਵਿੱਚ ਪੁਣੇ 7 ਏਸਿਸ ਨੂੰ ਪਛਾੜ ਕੇ ਤਾਇ-ਜ਼ੂ ਨੂੰ ਆਪਣੇ ਨਾਲ ਜੋੜਿਆ। ਪੀਬੀਐੱਲ ਦਾ ਅਗਲਾ ਸੈਸ਼ਨ 20 ਜਨਵਰੀ ਤੋਂ ਨੌਂ ਫਰਵਰੀ ਤੱਕ ਖੇਡਿਆ ਜਾਣਾ ਹੈ।
ਭਾਰਤ ਦੇ ਸੀਨੀਅਰ ਸ਼ਟਲਰਾਂ ਵਿੱਚ ਸ਼ਾਮਲ ਬੀ ਸਾਈ ਪ੍ਰਣੀਤ ਨੂੰ ਰੈਪਟਰਜ਼ ਦੀ ਟੀਮ ਨੇ 32 ਲੱਖ ਰੁਪਏ ਖ਼ਰਚ ਕੇ ਆਪਣੇ ਨਾਲ ਬਰਕਰਾਰ ਰੱਖਿਆ। ਚੇਨੱਈ ਸੁਪਰਸਟਾਰਜ਼ ਨੇ ਪੁਰਸ਼ ਡਬਲਜ਼ ਖਿਡਾਰੀ ਬੀ ਸੁਮਿਤ ਰੈੱਡੀ ਨੂੰ 11 ਲੱਖ ਰੁਪਏ, ਜਦਕਿ ਪੁਣੇ 7 ਏਸਿਸ ਨੇ ਚਿਰਾਗ ਸ਼ੈਟੀ ਨੂੰ 15 ਲੱਖ 50 ਹਜ਼ਾਰ ਰੁਪਏ ਖ਼ਰਚ ਕੇ ਆਪਣੇ ਨਾਲ ਜੋੜੀਂ ਰੱਖਿਆ। ਅਮਰੀਕਾ ਦੀ ਮਹਿਲਾ ਸਿੰਗਲਜ਼ ਖਿਡਾਰਨ ਬੀਵਨ ਝੇਂਗ ਵੀ ਅਵਧ ਵਾਰੀਅਰਜ਼ ਨਾਲ ਰਹੇਗੀ। ਟੀਮ ਨੇ ਦੁਨੀਆਂ ਦੀ ਨੌਵੇਂ ਨੰਬਰ ਦੀ ਇਸ ਸ਼ਟਲਰ ’ਤੇ 39 ਲੱਖ ਰੁਪਏ ਖ਼ਰਚ ਕੀਤੇ ਹਨ।

Previous articleਤਿੰਨ ਭਾਰਤੀ ਤੀਰਅੰਦਾਜ਼ਾਂ ਨੇ ਫੁੰਡੀ ਕਾਂਸੀ
Next articleRussia successfully launches military satellite