ਸਿੰਘੂ ਬਾਰਡਰ ’ਤੇ ਗੂੰਜੇ ਪੰਜਾਬ ਹਰਿਆਣਾ ਭਾਈ-ਭਾਈ ਦੇ ਨਾਅਰੇ

ਨਵੀਂ ਦਿੱਲੀ (ਸਮਾਜ ਵੀਕਲੀ): ਸਿੰਘੂ ਬਾਰਡਰ ‘ਤੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਧਰਨੇ ਦੌਰਾਨ ਪੰਜਾਬ ਹਰਿਆਣਾ ਭਾਈ-ਭਾਈ ਦੇ ਨਾਹਰੇ ਗੂੰਜੇੇੇ। ਕਿਸਾਨਾਂ ਨੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦੇਣ ਲਈ ਇਹ ਪ੍ਰਦਰਸ਼ਨ ਧਰਨੇ ਦੇ ਮੰਚ ਨੇੜੇ ਕੀਤਾ। ‘ਪੰਜਾਬ ਹਰਿਆਣਾ ਭਾਈ-ਭਾਈ, ਦੋਨਾਂ ਨੇ ਰਲ਼ ਅਣਖ ਬਚਾਈ’ ਦੇ ਨਾਹਰੇ ਲਾਉਂਦੇ ਹੋਏ ਦੋਨਾਂ ਰਾਜਾਂ ਦੇ ਕਿਸਾਨ ਆਗੂਆਂ ਨੇ ਭਾਜਪਾ ਦੇ ਆਗੂਆਂ ਨੂੰ ਲੰਮੇ ਹੱਥੀਂ ਲਿਆ ਤੇ ਕਿਹਾ ਕਿ ਆਪਣੇ ਹੱਕਾਂ ਲਈ ਸ਼ਾਂਤਮਈ ਅੰਦੋਲਨ ਕਰਨ ਵਾਲਿਆਂ ਨੂੰ ਉਥੋਂ ਹਟਾਉਣ ਲਈ ਸੱਤਾਧਾਰੀਆਂ ਵੱਲੋਂ ਕੌਝੇ ਹੱਥਕੰਡੇ ਅਪਣਾਏ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੀਆਂ ਵੰਡਪਾਊ ਜੁਗਤਾਂ ਨਾਕਾਮ ਰਹੀਆਂ ਹਨ ਤੇ ਕਿਸਾਨਾਂ ਦੇ ਏਕੇ ਨੇ ਠੰਢ ਵਿੱਚ ਵੀ ਕੇਂਦਰ ਸਰਕਾਰ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ।

ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਬੀਤੇ ਦਿਨੀਂ ਛੇ ਨੌਜਵਾਨਾਂ ਨੂੰ ਫੜ ਕੇ ਕੁੰਡਲੀ ਦੀ ਪੁਲੀਸ ਹਵਾਲੇ ਕੀਤਾ ਸੀ ਜੋ ਟਰਾਲੀਆਂ ਦੀਆਂ ਸ਼ੱਕੀ ਤਰੀਕੇ ਨਾਲ ਤਸਵੀਰਾਂ ਖਿੱਚ ਰਹੇ ਸਨ।

Previous articleਪਿੰਡ ਘੁੰਗਰਾਲੀ ਰਾਜਪੂਤਾਂ ਬਲਾਕ ਖੰਨਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ
Next articleਸਰਕਾਰ ਜ਼ਿੱਦ ਛੱਡ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰੇ: ਕਾਂਗਰਸ