ਸਿਹਤ ਮੁਲਾਜ਼ਮ ਸੰਘਰਸ ਕਮੇਟੀ ਵਲੋਂ ਭੁੱਖ ਹੜਤਾਲ ਲਗਾਤਾਰ ਜਾਰੀ

ਮਾਨਸਾ ( ਔਲਖ) (ਸਮਾਜ ਵੀਕਲੀ): ਮੁਲਾਜਮ ਸੰਘਰਸ ਕਮੇਟੀ ਵੱਲੋਂ ਸਰਕਾਰ ਦੇ ਮੁਲਜਾਮ ਮਾਰੂ ਫੈਸਲਿਆਂ ਦੇ ਵਿਰੋਧ ਵਿੱਚ ਚੱਲ ਰਹੀ ਭੁੱਖ ਹੜਤਾਲ ਅੱਜ ਚੋਥੇ ਦਿਨ ਵੀ ਜਾਰੀ ਹੈ। ਜਥੇਬੰਦੀ ਵੱਲੋਂ ਅੱਜ ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਰਾਣੀ ਕੌਰ,ਕਿਰਨਜੀਤ ਕੌਰ,ਕਰਮਜੀਤ ਕੌਰ, ਸੁਖਵਿੰਦਰ ਸਿੰਘ ਭੈਣੀ ਬਾਘਾ ਭੁੱਖ ਹੜਤਾਲ ਤੇ ਬੈਠੇ ਇਸ ਮੌਕੇ ਮੁਲਾਜਮਾਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ।

ਇਸ ਮੌਕੇ ਜਥੇਬੰਦੀ ਦੇ ਬਲਾਕ ਖਿਆਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੰਘਰਸ ਕਮੇਟੀ ਦੇ ਆਗੂ ਸੁਮਨਪ੍ਰੀਤ ਕੌਰ ਨੇ ਕਿਹਾ ਜਿਨਾ ਚਿਰ ਸਰਕਾਰ ਸਾਡੀਆਂ ਹੱਕੀ ਮੰਗਾ ਨਹੀਂ ਮੰਨਦੀ ਉਨਾ ਚਿਰ ਭੁੱਖ ਹੜਤਾਲ ਜਾਰੀ ਰਹੂਗੀ। ਉਨਾ ਕਿਹਾ ਕਿ ਸਰਕਾਰ ਪੜੇ ਲਿਖੇ ਵਰਗ ਦਾ ਸੋਸਣ ਕਰ ਰਹੀ ਹੈ।ਜਿਹੜੇ ਮੁਲਾਜਮ 10,15 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ ਨੇ ਉਨਾ ਨੂੰ ਤਜਰਬੇ ਦੇ ਅਧਾਰ ਤੇ ਰੈਗੂਲਰ ਕਰਨਾ ਬਣਦਾ ਹੈ ਪਰ ਸਰਕਾਰ ਨੇ ਨਵੀਂ ਭਰਤੀ ਦਾ ਇਸ਼ਤਿਹਾਰ ਦੇ ਕੇ ਸਾਡੇ ਢਿੱਡ ਵਿੱਚ ਛੁਰਾ ਖੋਬਿਆ ਹੈ।ਉਨਾ ਇਹ ਵੀ ਮੰਗ ਕੀਤੀ ਨਵ ਨਿਜੁਕਤ ਮਲਟੀਪਰਪਜ ਹੈਲਥ ਵਰਕਰ ਜਿਨਾ ਦਾ ਪਰਖਕਾਲ ਸਮਾਂ 3 ਸਾਲ ਤੋ ਘਟਾ ਕੇ 2 ਸਾਲ ਕਰਨਾ ਬਣਦਾ ਹੈ।

ਉਨਾ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਕੋਵਿਡ 19 ਮਹਾਂਮਾਰੀ ਦੌਰਾਨ ਸਭ ਤੋਂ ਅੱਗੇ ਹੋ ਕੇ ਕੰਮ ਕਰਨ ਵਾਲਿਆਂ ਨੂੰ ਸਰਕਾਰ ਨੇ ਬਿਲਕੁਲ ਹੀ ਵਿਸਾਰ ਦਿੱਤਾ ਹੈ ।ਅੱਜ ਦੀ ਭੁੱਖ ਹੜਤਾਲ ਨੂੰ ਉੱਦੋ ਵੱਡਾ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਡਾ ਵਿਜੈ ਸਿੰਗਲਾ ਮੀਤ ਪ੍ਰਧਾਨ ਆਪ ਪੰਜਾਬ, ਜਸਪਾਲ ਸਿੰਘ ਦਾਤੇਵਾਸ,ਪਰਮਿੰਦਰ ਕੌਰ ਸਮਾਘ,ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਹਰਚਰਨ ਸਿੰਘ ਨੇ ਭੁੱਖ ਹੜਤਾਲ ਵਿੱਚ ਪਹੁੰਚ ਕੇ ਮੁਲਾਜਮ ਸੰਘਰਸ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਮੰਗ ਪੱਤਰ ਲਿਆ।

ਆਪ ਆਗੂਆਂ ਨੇ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀਆਂ ਜਾਇਜ ਮੰਗਾ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ।ਉਨਾ ਸਿਹਤ ਮੁਲਾਜਮਾਂ ਨੂੰ ਭਰੋਸਾ ਦਵਾਇਆ ਕਿ ਮੁਲਾਜਮਾਂ ਦੀ ਪੂਰਨ ਹਮਾਇਤ ਕਰਨਗੇ।ਇਸ ਮੌਕੇ ਜਿਲ੍ਹਾ ਪ੍ਰਧਾਨ ਕੇਵਲ ਸਿੰਘ,ਸੰਜੀਵ ਕੁਮਾਰ ਜਰਨਲ ਸਕੱਤਰ, ਗੁਰਦੀਪ ਸਿੰਘ, ਹਰਦੀਪ ਸਿੰਘ, ਨਿਰਭੈ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

Previous articleਜਿਲਾਂ ਪੱਧਰ ਤੇ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਇਆ ਗਿਆ
Next articleनौवीं पातशाही श्री गुरु तेग बहादुर जी के प्रकाश पर्व को समर्पित बच्चों के भाषण और कविता मुकाबले करवाए गए