ਸਿਹਤ ਮੁਲਾਜਮ ਸੰਘਰਸ਼ ਕਮੇਟੀ ਦੇ ਸੱਦੇ ਭੁੱਖ ਹੜਤਾਲ

ਹੁਸ਼ਿਆਰਪੁਰ ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) – ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਸੂਬਾ ਪੱਧਰੀ ਕਾਲ ਦੇ ਅੱਜ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਅੱਗੇ 5 ਸਿਹਤ ਕਰਮਚਾਰੀਆਂ ਵੱਲੋ ਅੱਜ ਭੁੱਖ ਹੜਤਾਲ ਸ਼ੁਰੂ ਕੀਤੀ ਗਈ । ਇਸ ਮੋਕੇ ਕੋਵਿਡ 19 ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰ ਵਿਰੁਧ ਰੋਸ ਪ੍ਰਗਟ ਕੀਤਾ ਗਿਆ ।

ਇਸ ਮੋਕੇ ਜਿਲਾ ਪ੍ਰਧਾਨ ਨਿਸ਼ਾ ਸ਼ਰਮਾ ਨੇ ਦੱਸਿਆ ਕਿ ਸੰਘਰਸ ਕਮੇਟੀ ਵੱਲੋ ਡਾਇਰੈਕਟਰ ਸਿਹਤ , ਮੁੱਖ ਮੰਤਰੀ ਪੰਜਾਬ , ਸਿਹਤ ਮੰਤਰੀ ,ਨੂੰ ਪਹਿਲਾ ਵੀ ਐਸ. ਐਮ. ਉਜ, ਅਤੇ ਸਿਵਲ ਸਰਜਨ ਰਾਹੀ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤੇ ਪੰਜਾਬ ਸਰਕਾਰ ਵੱਲੋ ਇਸ ਤੇ ਕਈ ਵੀ ਧਿਆਨ ਨਹੀ ਦਿੱਤਾ ਗਿਆ ।

ਜਿਸ ਕਰਕੇ ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਰੋਸ ਦੇ ਤੋਰ ਤੇ ਫੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਮਾਰੂ ਨੀਤੀਆ ਦਾ ਸਿਹਤ ਕਾਮੇ ਡੱਟ ਕੇ ਵਿਰੋਧ ਕਰਨਗੇ , ਤੇ ਸਿਹਤ ਕਾਮੇ ਨਪੀੜਨ ਵਾਲੀਆਂ ਨੀਤੀਆ ਨੰ ਲਾਗੂ ਨਹੀ ਕਰਨ ਦੇਣਗੇ ।ਸੰਘਰਸ਼ ਕਮੇਟੀ ਵੱਲੋ ਐਨ. ਐਚ. ਐਮ. ਅਤੇ 2211 ਅਤੇ ਠੇਕੇ ਅਧਾਰਿਤ ਕਾਮਿਆ ਨੂੰ ਪੱਕਾ ਕਰਨ ਅਤੇ ਨਵ ਨਿਯੁਕਤ ਕਾਮਿਆ ਦਾ ਪ੍ਰਵੇਸ਼ਨ ਪੀਰਡ ਦੋ ਸਾਲ ਕਰਨ ਅਤੇ ਸਮੁਚੇ ਮਲਟੀਪਰਪਜ ਕੇਡਰ ਨੂੰ ਕੋਵਿਡ 19 ਦੋਰਾਨ ਕੀਤੇ ਕੰਮ ਬਦਲੇ ਸ਼ਪੈਸ਼ਲ ਇੰਕਰੀਮੈਟ ਦੇਣ ਤੱਕ ਲਗਤਾਰ ਸੰਘਰਸ਼ ਕੀਤਾ ਜਾਵੇਗਾ ।

ਇਸ ਮੋਕੇ ਗੁਰਵਿੰਦਰ ਕੋਰ ਸੂਬਾ ਕਮੇਟੀ ਮੈਬਰ ਨੇ ਦੱਸਿਆ ਕਿ ਅੱਜ ਤੋ ਰੋਜ ਲਗਾਤਾਰ ਪੰਜ ਸਾਥੀ ਜਿਲਾਂ ਹੈਡਕੁਆਟਰ ਤੇ  ਭੁੱਖ ਹੜਤਾਲ ਤੇ ਬੈਠਿਆ ਕਰਨਗੇ ਜੇਕਰ ਸਰਕਾਰ ਨੇ ਸਿਹਤ ਕਾਮਿਆ ਦੀਆਂ ਮੰਗਾ ਨਾ ਮੰਨੀਆਂ ਤਾਂ 7 ਅਗਸਤ 2020 ਨੂੰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਿਰਾਉ ਕੀਤਾ ਜਾਵੇਗਾ । ਇਸ ਮੋਕੇ ਉਹਨਾੰ ਭਰਤਾਰੀ ਜਥੇਬੰਦੀਆੰ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਕਿਉਕਿ ਇਸ ਸਮੇ ਪੰਜਾਬ ਦਾ ਕੋਈ ਮੁਲਾਜਮ ਇਕੱਲਾ ਸੰਘਰਸ਼ ਨਹੀ ਲੜ ਸਕਦਾ ਤੇ ਸਾਝੇ ਮੰਚ ਤੇ ਇਕੱਠਿਆ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਹੈ ।   ਇਸ ਮੋਕੇ ਨਵਪ੍ਰੀਤ ਕੋਰ ਨਿਰਮਲ ਕੋਰ , ਪ੍ਰੀਤੀ , ਰੇਖਾ ,ਹਰਨੀਤ , ਵੀ ਭੁੱਖ ਹੜਤਾਲ ਤੇ ਬੈਠੇ । ਇਸ ਮੋਕੇ ਐਟੀਲਾਰਵਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਵੀ ਯੂਨੀਅਨ ਦਾ ਸਮਰਥਨ ਕੀਤਾ ।

Previous articleFrance to impose on-the-spot fines against drug use
Next articleThai gay activists raise Pride flags against govt