ਸਿਹਤ ਕਾਮਿਆਂ ਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ

ਖਿਆਲਾ ਕਲਾਂ,  29 ਜੂਨ (ਔਲਖ) (ਸਮਾਜਵੀਕਲੀ):  ਪਿਛਲੇ ਕੁਝ ਸਮੇਂ ਤੋਂ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੁਆਰਾ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਸਰਕਾਰ ਦੇ ਧਿਆਨ ਵਿੱਚ ਵਾਰ ਵਾਰ ਲਿਆਂਦਾ ਗਿਆ ਪਰ ਉਨਾਂ ਮੰਗਾਂ ਦਾ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ। ਹੁਣ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੂਰੇ ਪੰਜਾਬ ਵਿੱਚ ਐਸ ਐਮ ਓ ਸਾਹਿਬਾਨਾ ਰਾਹੀਂ  ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ।
ਇਸੇ ਲੜੀ ਤਹਿਤ ਅੱਜ ਸੀ ਐਚ ਸੀ ਖਿਆਲਾ ਕਲਾਂ ਵਿਖੇ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਖਿਆਲਾ ਕਲਾਂ ਵੱਲੋਂ ਜਿਲ੍ਹਾ ਪ੍ਰਧਾਨ ਕੇਵਲ ਸਿੰਘ ਅਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਐਸ ਐਮ ਓ ਡਾ ਨਵਜੋਤ ਪਾਲ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ। ਐਸ ਐਮ ਓ ਸਾਹਿਬ  ਨੇ ਭਰੋਸਾ ਦਿਵਾਇਆ ਕਿ ਇਸ ਮੰਗ ਪੱਤਰ ਨੂੰ ਛੇਤੀ ਉੱਚ ਅਧਿਕਾਰੀਆਂ ਨੂੰ ਭੇਜ ਕੇ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ। ਚਾਨਣ ਦੀਪ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਕਰੋਨਾ  ਮਹਾਂਮਾਰੀ ਦੌਰਾਨ ਸਿਹਤ ਕਾਮਿਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਡਿਉਟੀਆਂ ਨਿਭਾਈਆਂ ਹਨ ਅਤੇ ਨਿਭਾ ਰਹੇ ਹਨ। ਇਸ ਲਈ ਸਰਕਾਰ ਨੂੰ ਇੰਨਾ ਦੀਆਂ ਮੰਗਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਚਾਹੀਦਾ ਹੈ।
    ਇਸ ਮੰਗ ਪੱਤਰ ਵਿੱਚ  ਠੇਕਾ ਅਧਾਰਿਤ ਸਿਹਤ ਕਰਮਚਾਰੀਆਂ ਨੂੰ ਰੈਗੂਲਰ ਕਰਨ, ਨਵ ਨਿਯੁਕਤ ਮਲਟੀਪਰਪਜ਼ ਹੈਲਥ ਵਰਕਰਾਂ ਦਾ ਪ੍ਰਵੇਸ਼ਨ ਪੀਰਡ ਦੋ ਸਾਲ ਕਰਨ, ਸੀ ਪੀ ਐਫ ਤੋਂ  ਜੀ ਪੀ  ਐਫ ਵਿੱਚ ਆਏ ਵਰਕਰਾਂ ਦਾ ਬਕਾਇਆ ਤੁਰੰਤ ਜਾਰੀ ਕਰਨ,  ਐਲ ਐਚ ਵੀ ਦੀ  ਸੂਚੀ ਜਾਰੀ ਕਰਨ ਆਦਿ ਮੰਗਾਂ ਸ਼ਾਮਲ ਹਨ। ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਯੂਨੀਅਨ ਵੱਲੋਂ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ। ਇਸ ਮੌਕੇ  ਜਗਦੀਸ਼ ਸਿੰਘ,  ਸੁਖਪਾਲ ਸਿੰਘ, ਚਾਨਣ ਦੀਪ ਸਿੰਘ, ਛਿੰਦਰ ਕੌਰ,  ਬਲਜੀਤ ਕੌਰ, ਰਾਜਵੀਰ ਕੌਰ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਮਨੋਜ ਕੁਮਾਰ, ਤਰਸੇਮ ਸਿੰਘ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ ।
ਚਾਨਣ ਦੀਪ ਸਿੰਘ ਔਲਖ 9876888177
Previous articleਸਕਾਟਲੈਂਡ ”ਚ ਪੰਜਾਬੀ ਦੀ ਕਰਤੂਤ ਨੇ ਭਾਈਚਾਰੇ ਦੀ ਪੁਆਈ ਨੀਂਵੀਂ, 12 ਸਾਲਾ ਬੱਚੀ ਨੂੰ ਕੀਤਾ ਗਰਭਵਤੀ
Next articleਚੰਬਲ – ਬਹੁਪੱਖੀ ਇਤਿਹਾਸਕ ਸ਼ਬਦ