ਸਿਲੰਡਰ ਫਟਣ ਕਾਰਨ ਫਾਸਟ ਫੂਡ ਦੀ ਦੁਕਾਨ ਸਡ਼ੀ

ਲਗਾਤਾਰ ਹੋਏ ਤਿੰਨ ਧਮਾਕਿਆਂ ਕਾਰਨ ਦਹਿਸ਼ਤ ਫੈਲੀ

ਨਡਾਲਾ (ਸਮਾਜਵੀਕਲੀ) : ਇਬਰਾਹੀਮਵਾਲ ਬੱਸ ਅੱਡੇ ’ਤੇ ਫਾਸਟ ਫੂਡ ਦੀ ਦੁਕਾਨ ’ਤੇ ਸਿਲੰਡਰ ਨੂੰ ਅੱਗ ਲੱਗਣ ਕਾਰਨ ਅੰਦਰ ਪਏ ਸਿਲੰਡਰਾਂ ਦੇ ਲਗਾਤਾਰ ਤਿੰਨ ਜ਼ਬਰਦਸਤ ਧਮਾਕੇ ਹੋਏ ਜਿਸ ਕਾਰਨ ਆਸ-ਪਾਸ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਕਪੂਰਥਲਾ ਤੋਂ ਸਰਕਾਰੀ ਤੇ ਨਡਾਲਾ ਤੋਂ ਏਕ ਨੂਰ ਸੇਵਾ ਸੁਸਾਇਟੀ ਦੀ ਮੌਕੇ ’ਤੇ ਪੁੱਜੇ ਫਾਇਰ ਬਿਰਗੇਡ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ।

ਪੀੜਤ ਦੁਕਾਨਦਾਰ ਭਾਨ ਸਿੰਘ ਨੇ ਦੱਸਿਆ ਕਿ ਘਟਨਾ ਸਮੇਂ ਉਹ ਨੇੜੇ ਹੀ ਆਪਣੀ ਰਿਹਾਇਸ਼ ’ਤੇ ਰੋਟੀ ਖਾਣ ਗਿਆ ਹੋਇਆ ਸੀ। ਇਸ ਮੌਕੇ ਉਸ ਦਾ ਇਕ ਸਾਥੀ ਦੁਕਾਨ ’ਤੇ ਬਰਗਰ ਤਿਆਰ ਕਰ ਰਿਹਾ ਸੀ ਤਾਂ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਇਸ ਦੌਰਾਨ ਦੋ ਗਾਹਕ ਤੇ ਉਸ ਦਾ ਸਾਥੀ ਆਪਣੀ ਜਾਨ ਬਚਾ ਕੇ ਬਾਹਰ ਨੂੰ ਭੱਜ ਗਏ। ਸਿਲੰਡਰਾਂ ਦੇ ਧਮਾਕਿਆਂ ਕਾਰਨ ਦੁਕਾਨ ਅੰਦਰ ਅੱਗ ਭੜਕ ਪਈ। ਇਸ ਨਾਲ ਦੁਕਾਨ ਅੰਦਰ ਪਿਆ ਸਾਮਾਨ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਿਆ। ਉਸ ਨੇ ਦੱਸਿਆ ਕਿ ੳੁਸ ਦਾ ਕਰੀਬ ਡੇਢ ਲੱਖ ਦਾ ਨੁਕਸਾਨ ਹੋਇਆ ਹੈ।

Previous articleਝੋਨੇ ਦਾ ਨਕਲੀ ਬੀਜ ਵੇਚਣ ਵਾਲੇ ਸਟੋਰ ’ਤੇ ਛਾਪਾ
Next articleਕਰੋਨਾ: ਏਅਰ ਇੰਡੀਆ ਦਾ ਹੈੱਡਕੁਆਰਟਰ ਬੰਦ