ਸਿਰਫ ‘ਕੋਰੋਨਾ ਵਾਇਰਸ ਵੈਕਸੀਨ’ ਹੀ ਆਮ ਹਾਲਾਤ ‘ਚ ਪਰਤਣ ਦਾ ਇਕਮਾਤਰ ਜ਼ਰੀਆ : ਸੰਯੁਕਤ ਰਾਸ਼ਟਰ

United Nations Secretary General Antonio Guterres.

ਸੰਯੁਕਤ ਰਾਸ਼ਟਰ  (ਸਮਾਜਵੀਕਲੀ)  : ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਦੇਸ਼ਾਂ ਦੀ ਰਫ਼ਤਾਰ ਰੁਕ ਗਈ ਹੈ। ਲਾਕਡਾਊਨ ਦੌਰਾਨ ਉਦਯੋਗ ਧੰਦੇ ਬੰਦ ਹਨ। ਲੋਕ ਘਰਾਂ ਵਿਚ ਕੈਦ ਹਨ। ਇੰਝ ਲੱਗ ਰਿਹਾ ਹੈ ਕਿ ਜ਼ਿੰਦਗੀ ਰੁਕ ਗਈ ਹੈ ਇਹ ਸਥਿਤੀ ਕਦੋਂ ਆਮ ਵਾਂਗ ਹੋਵੇਗੀ, ਇਹ ਕਹਿ ਸਕਣਾ ਮੁਸ਼ਕਲ ਹੈ। ਅਜਿਹੇ ਵਿਚ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਸਿਰਫ ਕੋਵਿਡ 19 ਦੀ ਵੈਕਸੀਨ ਹੀ ਇਕਮਾਤਰ ਜ਼ਰੀਆ ਹੈ, ਜੋ ਹਾਲਾਤ ਆਮ ਵਰਗੇ ਕਰਕੇ ਜੀਵਨ ਨੂੰ ਮੁੜ ਲੀਹ ‘ਤੇ ਲਿਆ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਏਂਟੋਨਿਓ ਗੁਟੇਰੇਸ ਨੇ ਬੁੱਧਵਾਰ ਨੂੰ ਕਿਹਾ,’ਕੋਵਿਡ 19 ਵੈਕਸੀਨ ਇਕਇਕੋ ਅਜਿਹੀ ਚੀਜ਼ ਹੋ ਸਕਦੀ ਹੈ, ਜੋ ਆਮ ਵਰਗੇ ਹਾਲਾਤ ਬਣਾ ਸਕਦੀ ਹੈ। ਇਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਇਸ ਦਾ ਹੱਲ ਹੈ, ਜੋ ਦੁਨੀਆ ਨੂੰ ਨਾਰਮਲ ਹਾਲਾਤ ਵਿਚ ਭੇਜ ਸਕਦਾ ਹੈ। ਉਨ੍ਹਾਂ ਨੇ ਅਫਰੀਕੀ ਦੇਸ਼ਾਂ ਨਾਲ ਇਕ ਵੀਡੀਓ ਕਾਨਫਰੰਸਿੰਗ ਦੌਰਾਨ ਇਹ ਗੱਲ ਕਹੀ।

Previous articleUS job posting drops 30% on Indeed amid COVID-19 pandemic
Next articleਡਾਕਟਰਾਂ, ਨਰਸਾਂ ਅਤੇ ਸਿਹਤ ਕਰਮੀਆਂ ਦੀਆਂ ਸ਼ਿਕਾਇਤਾਂ ਲਈ ਬਣੇਗੀ ਹੈਲਪਲਾਈਨ : ਕੇਂਦਰ