ਸਿਮਰਨਜੀਤ ਮਾਨ ਵੱਲੋਂ ‘ਅਰਦਾਸ ਕੈਲੰਡਰ’ ਰਿਲੀਜ਼

ਪੰਜਾਬ ਸਿੱਖ ਕੌਂਸਲ ਦੇ ਸੇਵਾਦਾਰ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਵੱਲੋਂ ਸਿੱਖ ਕੌਮ ਦੀ ਅਰਦਾਸ ਸਬੰਧੀ ਅਰਥ-ਭਰਪੂਰ ਫ਼ੋਟੋਆਂ ਨਾਲ ਤਿਆਰ ਕੀਤਾ ਕੈਲੰਡਰ ਅੱਜ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਇਤਿਹਾਸਕ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਚ ਅਰਦਾਸ ਕਰਨ ਮਗਰੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀ ਮਾਨ ਨੇ ਕਿਹਾ ਕਿ ਜਥੇਦਾਰ ਕਰਤਾਰਪੁਰ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਜਾਣਕਾਰੀ ਦੇਣ ਵਾਲਾ ਪ੍ਰਸ਼ੰਸਾਯੋਗ ਉੱਦਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੈਲੰਡਰ ਰਾਹੀਂ ਸਿੱਖ ਬੱਚਿਆਂ ਅਤੇ ਨੌਜਵਾਨੀ ਨੂੰ ਦੂਸਰੀ ਪੜ੍ਹਾਈ ਦੇ ਨਾਲ ਨਾਲ ਸਿੱਖ ਇਤਿਹਾਸ ਸਬੰਧੀ ਭਰਪੂਰ ਜਾਣਕਾਰੀ ਮਿਲੇਗੀ। ਇਸ ਮੌਕੇ ਪਾਰਟੀ ਦੇ ਮੁੱਖ ਤਰਜਮਾਨ, ਸਿਆਸੀ ਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਕਿਹਾ ਕਿ ਮੋਹਨ ਸਿੰਘ ਕਰਤਾਰਪੁਰ ਅਕਸਰ ਹੀ ਸਿੱਖ ਇਤਿਹਾਸ, ਸਿੱਖੀ ਸੰਸਥਾਵਾਂ, ਗੁਰੂ ਸਾਹਿਬਾਨ ਜੀ ਦੇ ਆਦੇਸ਼ਾਂ, ਸਿੱਖੀ ਯਾਦਗਾਰਾਂ ਦੀ ਸੇਵਾ ਸੰਭਾਲ ਲਈ ਕੁਝ ਨਾ ਕੁਝ ਆਪਣੀ ਜ਼ਿੰਦਗੀ ਵਿਚ ਕਰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਨੱਥਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਸਾਬਕਾ ਮੈਨੇਜਰ ਅਮਰਜੀਤ ਸਿੰਘ, ਲਖਵੀਰ ਸਿੰਘ ਮਹੇਸ਼ਪੁਰੀਆ ਮੁੱਖ ਦਫ਼ਤਰ ਸਕੱਤਰ, ਕੁਲਦੀਪ ਸਿੰਘ ਭਾਗੋਵਾਲ ਜਰਨਲ ਸਕੱਤਰ, ਧਰਮ ਸਿੰਘ ਕਲੌੜ ਇਲਾਕਾ ਸਕੱਤਰ ਤੇ ਰਣਦੀਪ ਸਿੰਘ ਹਾਜ਼ਰ ਸਨ।

Previous articleEurope now epicentre of coronavirus, says WHO
Next articleBrazil President tests positive for Covid-19: Reports