ਸਿਖ ਸ਼ਰਧਾਲੂਆਂ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ ਆਪਣੀ ਹਰਕਤਾਂ ਤੋਂ ਬਾਜ ਆਉਣ – ਸਤਨਾਮ ਸਿੰਘ ਚਾਹਲ

Satnam Singh Chahal
ਮਿਲਪੀਟਸ, ਕੈਲੀਫੋਰਨੀਆ (ਸਮਾਜ ਵੀਕਲੀ)- ਦੇਸ਼ ਅੰਦਰ ਹਜੂਰ ਸਾਹਿਬ ਤੋਂ ਪੰਜਾਬ  ਆਏ 4046 ਯਾਤਰੂਆਂ ਦੇਂ ਕਰੋਨਾ ਵਾਇਰਸ ਟੈਸਟ ਕੀਤੇ ਗਏ ਕੁਲ 500 ਯਾਤਰੀਆਂ ਵਿਚੋਂ  337 ਮੁਸਾਫਰਾਂ ਦੇ ਕਰੋਨਾ ਪੌਜੀਟਵ ਹੋਣ ਤੇ ਮੱਚੀ ਹਾਲ ਦੁਹਾਈ ਉਪਰ ਆਪਣਾ ਪ੍ਰਤੀਕਰਮ ਪਰਗਟ ਕਰਦਿਆਂ ਨੌਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਇਤਨੇ ਯਾਤਰੂਆਂ ਦਾ ਨੰਦੇੜ ਸਾਹਿਬ ਵਿਖੇ ਕਰੋਨਾ ਵਾਇਰਸ ਦਾ ਟੈਸਟ ਹੋ ਸਕਣਾ ਮੁਸ਼ਕਲ ਹੀ ਨਹੀਂ ਸੀ ਸਗੋਂ ਅਜਿਹਾ ਕਰ ਸਕਣਾ ਅਸੰਭਵ ਵੀ ਸੀ।ਅਜ ਇਥੇ ਪਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸ: ਚਾਹਲ ਨੇ ਅਜਿਹੀ ਇਕ ਉਦਾਹਰਣ ਦਿੰਦਿਆਂ ਕਿਹਾ ਕਿ ਭਾਰਤ ਵਿਚ ਫਸੇ ਅਮਰੀਕਾ ਦੇ ਸ਼ਹਿਰੀਆਂ ਨੂੰ ਅਮਰੀਕਾ ਸਰਕਾਰ ਚਾਰਟਡ ਉਡਾਣਾਂ ਰਾਹੀਂ ਅਮਰੀਕਾ ਵਿਚ ਲੈ ਕਿ ਆ ਰਹੀ ਹੈ।ਜਿਸ ਦੀ ਇਕ ਚਾਰਟਡ ਫਲਾਈਟ ਰਾਹੀਂ ਉਹ ਆਪ ਵੀ ਅਮਰੀਕਾ ਆਏ ਸਨ।ਅਮਰੀਕਾ ਆਉਣ ਦੇ ਆਪਣੇ ਤਜਰਬੇ ਸਬੰਧੀ ਦਸਦਿਆਂ ਸ: ਚਾਹਲ ਨੇ ਕਿਹਾ ਜਿਸ ਚਾਰਟਡ ਫਲਾਈਟ ਵਿਚ ਉਹ ਆਏ ਸਨ ਉਸ ਵਿਚ ਲੁਧਿਆਣਾ ਤੋਂ ਨਵੀਂ ਦਿਲੀ ਜਾਣ ਲਈ  ਨਵੀਂ ਦਿਲੀ ਸਥਿਤ ਅਮਰੀਕਨ ਸਫਾਰਤ ਖਾਨੇ ਵਲੋਂ ਭੇਜੀਆਂ ਗਈਆਂ  ਸੱਤ ਬੱਸਾਂ ਵਿਚ ਸਾਰੇ ਯਾਤਰੂਆਂ ਨੂੰ ਬਿਠਾਇਆ ਗਿਆ ਸੀ ਜਿਸ ਵਿਚ ਅਮਰੀਕਨ ਸਫਾਰਤਖਾਨੇ ਦੇ ਅਧਿਕਾਰੀ ਹਰ ਯਾਤਰੂ ਦਾ ਪਾਸਪੋਰਟ ਵੇਖ ਕੇ ਉਹਨਾਂ ਨੂੰ ਬੱਸਾਂ ਵਿਚ ਬਿਠਾ ਰਹੇ ਸਨ ਜਦ ਕਿ ਕਿਸੇ ਵੀ ਯਾਤਰੂ ਦਾ ਕੋਈ ਵੀ ਕੋਵਿਡ-19 ਦਾ ਟੈਸਟ ਪੰਜਾਬ ਜਾਂ ਕਿਸੇ ਹੋਰ ਥਾਂ ਉਪਰ ਨਹੀਂ ਹੋਇਆ ਸੀ।ਨਵੀਂ ਦਿਲੀ ਏਅਰਪੋਰਟ ਤੇ ਪਹੁੰਚਣ ਉਪਰੰਤ ਸਾਰੇ ਯਾਤਰੂਆਂ ਪਾਸੋਂ ਇਕ ਫਾਰਮ ਭਰਵਾਇਆ ਗਿਆ ਸੀ ਜਿਸ ਵਿਚ ਹਰ ਇਕ ਮੁਸਾਫਰ ਨੇ ਇਹ ਲਿਖ ਕੇ ਦਿਤਾ ਸੀ ਕਿ ਉਹਨਾਂ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਵਿਚੋਂ ਕੋਈ ਵੀ ਲਛਣ ਨਹੀਂ ਹੈ ।ਲੇਕਿਨ ਏਅਰਪੋਰਟ ਦੇ ਮੇਨ ਗੇਟ ਰਾਹੀਂ ਅੰਦਰ ਜਾਣ ਸਮੇਂ ਹਰ ਇਕ ਯਾਤਰੀ ਦਾ ਬੁਖਾਰ ਜਰੂਰ ਚੈਕ ਕੀਤਾ ਗਿਆ ਸੀ। ਸ: ਚਾਹਲ ਨੇ ਦਸਿਆ ਕਿ ਸਾਂਨਫਰਾਂਸਿਸਕੋ ਏਅਰਪੋਰਟ ਤੇ ਪਹੁੰਚਣ ਸਮੇਂ ਉਹਨਾਂ ਨੂੰ ਲੈਣ ਲਈ ਉਹਨਾਂ ਦਾ ਪੁਤਰ  ਆਇਆ ਹੋਇਆ ਸੀ ਜਿਸਨੇ ਬਕਾਇਦਾ ਦਸਤਾਨੇ ਤੇ ਮਸਕ ਪਾਇਆ ਹੋਇਆ ਸੀ ।ਤੇ ਉਹ ਆਪ ਕਾਰ ਦੀ ਪਿਛਲੀ ਸੀਟ ਤੇ ਆਪਸੀ ਫਾਸਲਾ ਰਖਣ ਲਈ  ਬੈਠ ਗਏ ਸਨ।ਉਹਨਾਂ ਦਸਿਆ ਕਿ ਸਰਕਾਰ ਵਲੋਂ ਇਸ ਸਬੰਧੀ ਕੋਈ ਹਦਾਇਤ ਭਾਵੇਂ ਨਹੀਂ ਸੀ ਲੇਕਿਨ ਫਿਰ ਵੀ ਉਹ ਆਪਣੀ ਮਰਜੀ ਨਾਲ ਦੋ ਹਫਤਿਆਂ ਲਈ ਇਕਾਂਤਵਾਸ ਵਿਚ ਰਹੇ ਸਨ ਜਿਸ ਦਾ ਪਾਲਣ ਉਹਨਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਬੜੀ ਸਖਤੀ ਨਾਲ ਕੀਤਾ ਸੀ।
ਸ: ਚਾਹਲ ਨੇ ਹੈਰਾਨਗੀ ਪਰਗਟ ਕਰਦਿਆਂ ਕਿਹਾ ਕਿ ਜਦ ਅਮਰੀਕਾ ਵਰਗਾ ਦੇਸ਼ ਆਪਣੇ ਯਾਤਰੂਆਂ ਨੂੰ ਵਾਪਸ ਲਿਜਾਣ ਤੋਂ ਪਹਿਲਾਂ ਕੋਈ ਕਰੋਨਾ ਵਾਇਰਸ ਹੋਣ ਜਾਂ ਨਾ ਹੋਣ ਦਾ ਟੈਸਟ ਨਹੀਂ ਕਰਵਾ ਸਕਿਆ ਤਾਂ ਨੰਦੇੜ ਸ਼ਹਿਰ ਤੋਂ ਪੰਜਾਬ ਆਉਣ ਵਾਲੇ ਸ਼ਰਧਾਲੂਆਂ ਦਾ ਇਹ ਟੈਸਟ ਕਿਸ ਤਰਾਂ ਕਰਵਾਇਆ ਜਾ ਸਕਦਾ ਹੈ।ਸ: ਚਾਹਲ ਨੇ ਕਿਹਾ ਕਿ ਦੇਸ਼ ਅੰਦਰ ਕੁਝ ਸਿਆਸੀ ਤੇ ਦੇਸ਼ ਵਿਰੋਧੀ ਅਨਸਰਾਂ ਵਲੋਂ ਨੰਦੇੜ ਸਾਹਿਬ ਤੋਂ ਪੰਜਾਬ ਆਏ ਸ਼ਰਧਾਲੂਆਂ ਨੂੰ ਬਦਨਾਮ ਕਰਨ ਲਈ ਜਿਹੜੀ ਇਕ ਲਹਿਰ ਚਲਾਈ ਜਾ ਰਹੀ ਉਹ ਬੇਹੱਦ ਨਿੰਦਣਯੋਗ ਹੈ। ਉਹਨਾਂ ਇਸ ਗਲ ਉਪਰ ਵੀ ਦੁਖ ਪਰਗਟ ਕੀਤਾ ਕਿ ਅਜ ਦੀ ਤਰੀਕ ਵਿਚ  ਪੂਰੇ ਭਾਰਤ ਅੰਦਰ 39980 ਲੋਕ ਸ਼ਕੀ ਮਰੀਜ ਪਾਏ ਗਏ ਹਨ ਲੇਕਿਨ ਇਹਨਾਂ ਲੋਕਾਂ ਵਿਚੋਂ ਕਰੋਨਾ ਵਾਇਰਸ ਦੇ ਟੈਸਟ ਪੌਜੀਟਵ ਹੋਣ ਬਾਰੇ ਕੇਵਲ ਸਿਖਾਂ ਤੇ ਮੁਸਲਮਾਨਾਂ ਦੀ ਹੀ ਗਿਣਤੀ ਕਿਉਂ ਦਸੀ ਜਾ ਰਹੀ ਹੈ ਜਦ ਕਿ ਇਹਨਾਂ ਸ਼ਕੀ ਮਰੀਜਾਂ ਵਿਚ ਹਿੰਦੂ,ਇਸਾਈ,ਪਾਰਸੀ,ਬੋਧੀ ਤੇ ਹੋਰ ਵੱਖ ਵੱਖ ਧਰਮਾਂ ਦੇ ਲੋਕ ਵੀ ਸਾਂਮਲ ਹੋਣਗੇ ਲੇਕਿਨ ਉਹਨਾਂ ਦੇ ਧਰਮ ਤੇ ਜਾਤ ਦਾ ਨਾਮ ਲੈ ਕੇ ਉਹਨਾਂ ਦੀ ਗਿਣਤੀ ਬਾਰੇ ਕਿਉਂ ਨਹੀਂ ਦਸਿਆ ਜਾ ਰਿਹਾ।ਸ: ਚਾਹਲ ਨੇ ਕਿਹਾ ਕਿ  ਕੇਵਲ ਸਿਖਾਂ ਨੂੰ ਬਦਨਾਮ  ਤੇ ਭੰਡੀ ਪਰਚਾਰ ਕਰਨ ਦੇ ਕਾਰਣ ਦੁਨੀਆਂ ਭਰ ਵਿਚ ਵੱਸਦੇ ਸਿਖ ਭਾਈਚਾਰੇ ਵਿਚ ਕੁਝ ਸਿਆਸੀ ਲੀਡਰਾਂ ਦੇ ਇਸ ਵਰਤਾਰੇ ਸਬੰਧੀ ਬਹੁਤ ਗੁਸਾ ਤੇ ਰੋਸ ਪਾਇਆ ਜਾ ਰਿਹਾ ਹੈ।
ਸ: ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਕੀ ਮਰੀਜਾਂ ਦਾ  ਕਰੋਨਾ ਵਾਇਰਸ ਦਾ ਟੈਸਟ ਕਰਵਾਉਣ ਲਈ ਜਿਹੜਾ ਰਸਤਾ ਅਖਤਿਆਰ ਕੀਤਾ ਜਾ ਰਿਹਾ ਹੈ ਉਸ ਨਾਲ ਰਾਜ ਅੰਦਰ ਕਦੇ ਵੀ ਇਸ ਭਿਆਨਕ ਬਿਮਾਰੀ ਉਪਰ ਕਾਬੂ ਨਹੀਂ ਪਾਇਆ ਜਾ ਸਕਦਾ।ਉਹਨਾਂ ਸੁਝਾਅ ਦਿਤਾ ਕਿ ਸਾਰੇ ਮਰੀਜਾਂ ਨੂੰ ਇਕ ਥਾਂ ਰਖਣ ਦੀ ਬਜਾਏ ਸਾਫ ਸੁਥਰੇ ਮਹੌਲ ਵਿਚ ਵੱਖ ਵੱਖ ਖੁਲੀਆਂ ਥਾਂਵਾਂ  ਉਪਰ ਰਖ ਕੇ ਹਰ ਰੋਜ ਟੈਸਟ ਕੀਤੇ ਜਾ ਰਹੇ ਟੈਸਟਾਂ ਦੀ ਗਿਣਤੀ ਕਾਫੀ ਵਧਾਈ ਜਾਵੇ ।ਉਹਨਾਂ ਕਿਹਾ ਕਿ ਜੇਕਰ ਮਰੀਜਾਂ ਨੂੰ ਅਗੇ ਵਾਸਤੇ ਵੀ ਇਸ ਤਰਾਂ ਰਖਿਆ ਗਿਆ ਤਾਂ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਅਜਿਹਾ ਕਰਨ ਨਾਲ ਉਹ ਇਸ ਭਿਆਨਕ ਬਿਮਾਰੀ ਉਪਰ ਬਿਲਕੁਲ ਕਾਬੂ ਨਹੀਂ ਪਾ ਸਕਦੇ ਜਦ ਕਿ ਮਿਨੀਸੋਟਾ ਯੂਨੀਵਰਸਟੀ ਦੇ ਡਾਕਟਰਾਂ ਤੇ ਖੋਜਕਾਰਾਂ ਅਨੁਸਾਰ ਅਜੇ ਇਹ ਬਿਮਾਰੀ ਦੂਸਰੇ ਫੇਜ ਵਿਚ ਸ਼ਾਮਲ ਹੋਵੇਗੀ ਜਿਸ ਅਨੁਸਾਰ ਇਸ ਬਿਮਾਰੀ ਦੇ ਹੋਰ ਦੋ ਸਾਲ ਤਕ ਜਾਰੀ ਰਹਿਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਅਫਸਰ ਤੇ ਸਿਆਸੀ ਲੀਡਰ ਜਮੀਨੀ ਹਕੀਕਤਾਂ ਤੇ ਮੁਸ਼ਕਲਾਂ ਦਾ ਪਤਾ ਲਾਉਣ ਤੇ ਉਹਨਾਂ ਦੇ ਹੱਲ ਲਈ ਮੈਦਾਨ ਵਿਚ ਆਉਣ ।ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਉਹਨਾਂ ਨੇ ਸਰਕਾਰ ਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਵਿਚ ਸਹਿਯੋਗ ਨਾ ਕੀਤਾ ਤਾਂ ਉਹਨਾਂ ਨੂੰ ਭਿਆਨਕ ਮਨੁਖੀ ਤਬਾਹੀ ਦਾ ਮੰਜਰ ਵੇਖਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ
Previous articleਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਤਾਲਾਬੰਦੀ ਨੂੰ ਹਟਾਇਆ ਜਾਵੇਗਾ- ਮੁੱਖ ਮੰਤਰੀ ਨੇ ਦਿੱਤਾ ਨਾਪਾ ਨੂੰ ਭਰੋਸਾ
Next articleCOVID-19: Kohli, Rohit, Sania among stars in online concert to raise funds