ਸਿਆਸੀ ਰੰਜਿਸ਼ ਤਹਿਤ ਅਕਾਲੀ ਦਲ ਦੇ ਵਰਕਰਾਂ ਦੇ ਨੀਲੇ ਕਾਰਡ ਕੱਟੇ- ਬਚਿੱਤਰ ਸਿੰਘ ਕੋਹਾੜ

ਮਹਿਤਪੁਰ (ਨੀਰਜ ਵਰਮਾ) : ਹਲਕਾ ਸ਼ਾਹਕਟੋ ਦੇ ਬਲਾਕ ਮਹਿਤਪੁਰ ਅਧੀਨ ਆਉਂਦੇ ਪਿੰਡ ਉਮਰੇਵਾਲ ਚ ਸਿਆਸੀ ਰੰਜਿਸ਼ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ 90 ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦੱਤੇ ਗਏ। ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਵੱਲੋਂ ਜਦੋਂ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਕਤ ਪਰਿਵਾਰਾਂ ਨੇ ਆਪਣੇ ਦੁੱਖੜੇ ਸੁਣਾਉਂਦੇ ਹੋਏ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਉਹਨਾਂ ਦੇ ਨੀਲੇ ਕਾਰਡ ਬਣਾਏ ਸਨ ਜਿਸ ਨਾਲ ਉਹਨਾਂ ਨੂੰ ਸਸਤਾ ਰਾਸ਼ਨ ਮਿਲ ਜਾਂਦਾ ਸੀ ਪਰ ਪਿਛਲੇ ਕੁੱਝ ਸਮੇਂ ਤੋਂ ਕਾਂਗਰਸ ਦੇ ਵਰਕਰ ਸਾਡੇ ਵਰਕਰਾਂ ਤੇ ਲਗਾਤਾਰ ਪਾਰਟੀ ਬਦਲਣ ਦਾ ਦਬਾਅ ਪਾ ਰਹੇ ਸਨ ਪਰ ਸਾਡੇ ਵਰਕਰਾਂ ਵੱਲੋਂ ਸਾਫ ਮਨਾ ਕਰਨ ਤੇ ਸਾਡੇ ਵਰਕਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ।
ਉਹਨਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਹਰੇਕ ਗਰੀਬ ਨੂੰ ਬਿਨਾਂ ਕਿਸੇ ਭੇਦਭਾਵ ਦੇ ਰਾਸ਼ਨ ਮਿਲਦਾ ਸੀ ਪਰ ਮੌਜੂਦਾ ਸਰਕਾਰ ਲੋਕਾਂ ਨੂੰ ਕੁੱਝ ਦੇਣ ਦੀ ਬਜਾਏ ਖੋਹਣ ਤੇ ਤੁਲੀ ਹੋਈ ਹੈ। ਇਸ ਮੌਕੇ ਬਚਿੱਤਰ ਸਿੰਘ ਕੌਹਾੜ ਨੇ ਸਖਤ ਤੇ ਸਾਫ ਸ਼ਬਦਾਂ ਚ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸ਼ਨ ਨੇ ਗਰੀਬਾਂ ਨੂੰ ਉਹਨਾਂ ਦਾ ਬਣਦਾ ਹੱਕ ਨਾ ਦਿੱਤਾ ਤਾਂ ਉਹ ਧਰਨਾ ਪ੍ਰਦਰਸ਼ਨ ਲਗਾ ਕੇ ਗਰੀਬਾਂ ਦੀ ਅਵਾਜ ਨੂੰ ਬੁਲੰਦ ਕਰਨ ਲਈ ਤਿਆਰ ਬੈਠੇ ਹਨ। ਜਿਹਨਾਂ ਲੋਕਾਂ ਦੇ ਕਾਰਡ ਕੱਟੇ ਗਏ ਉਹਨਾਂ ਚ ਜੋਗਿੰਦਰ ਸਿੰਘ, ਕੁਲਵੰਤ ਕੌਰ, ਜਸਵਿੰਦਰ ਸਿੰਘ, ਰੀਟਾ, ਲਖਵਿੰਦਰ ਕੌਰ, ਮੀਦਾ, ਰਾਣੋ, ਸੁਖਵਿੰਦਰ ਕੌਰ, ਫਕੀਰ ਚੰਦ, ਅਮਰਜੀਤ ਕੌਰ,ਬਲਵੀਰ ਕੌਰ, ਮਨਦੀਪ, ਤਰਸੇਮ ਲਾਲ, ਰਣਜੀਤ ਕੌਰ ਤੋਂ ਇਲਾਵਾ ਦਰਜਨਾਂ ਹੀ ਹੋਰ ਲੋਕ ਸ਼ਾਮਲ ਸਨ।
Previous articleसाहिब कांशी राम जी का पंजाब में गैर-कांग्रेस और गैर-भाजपा सरकार बनाने का सपना बसपा करेगी पूर्णा -बेनीवाल, गढ़ी
Next articleArteta feeling much better, in good spirits: Arsenal