ਸਿਆਸੀ ਦਖ਼ਲ ਨਾ ਹੋਣ ’ਤੇ ਸੀਬੀਆਈ ਵਧੀਆ ਕੰਮ ਕਰਦੀ ਹੈ: ਗੋਗੋਈ

ਚੀਫ ਜਸਟਿਸ ਰੰਜਨ ਗੋਗੋਈ ਨੇ ਮੰਗਲਵਾਰ ਨੂੰ ਇਕ ਸਮਾਗਮ ਦੌਰਾਨ ਕਿਹਾ ਕਿ ਅਜਿਹਾ ਕਿਉਂ ਹੁੰਦਾ ਹੈ ਕਿ ਜਦੋਂ ਕਿਸੇ ਮਾਮਲੇ ਵਿੱਚ ਸਿਆਸੀ ਦਖ਼ਲ ਨਹੀਂ ਹੁੰਦਾ ਤਾਂ ਸੀਬੀਆਈ ਵਧੀਆ ਕੰਮ ਕਰਦੀ ਹੈ। ਇਥੇ ਡੀਪੀ ਕੋਹਲੀ ਯਾਦਗਾਰੀ ਲੈਕਚਰ ਦੇ 18ਵੇਂ ਐਡੀਸ਼ਨ ਦੌਰਾਨ ਉਨ੍ਹਾਂ ਇਹ ਗੱਲ ਕਹੀ। ਇਹ ਸਮਾਗਮ ਦੋ ਸਾਲ ਦੇ ਵਕਫ਼ੇ ਬਾਅਦ ਹੋਇਆ ਹੈ। ਗੋਗੋਈ ਨੇ ਜਾਂਚ ਏਜੰਸੀ ਦੀ ਤਾਕਤ ਅਤੇ ਖਾਮੀਆਂ ਵੱਲ ਇਸ਼ਾਰਾ ਕਰਦਿਆਂ ਕੁਝ ਨਹੀਂ ਕਿਹਾ, ਪਰ ਅੱਗੇ ਲਈ ਸਲਾਹ ਦਿੱਤੀ। ਉਨ੍ਹਾਂ ਕਿਹਾ, ‘‘ ਸੱਚ ਹੈ, ਕਈ ਹਾਈ ਪ੍ਰੋਫਾਈਲ ਅਤੇ ਰਾਜਨੀਤਕ ਤੌਰ ’ਤੇ ਸੰਵੇਦਨਸ਼ੀਲ ਮਾਮਲਿਆਂ ਵਿੱਚ, ਏਜੰਸੀ ਨਿਆਂਇਕ ਜਾਂਚ ਦੇ ਮਿਆਰਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੈ। ਸਮਾਨ ਰੂਪ ਵਿੱਚ ਇਹ ਸੱਚ ਹੈ ਕਿ ਇਸ ਤਰ੍ਹਾਂ ਦੀ ਗਲਤੀ ਲਗਾਤਾਰ ਨਹੀਂ ਹੋਵੇਗੀ।’’

Previous articleਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਬੰਦ ਨੂੰ ਭਰਵਾਂ ਹੁੰਗਾਰਾ
Next articleਬਰਮਿੰਘਮ ਖੇਡਾਂ ਦਾ ਹਿੱਸਾ ਨਹੀਂ ਹੋਵੇਗੀ ਨਿਸ਼ਾਨੇਬਾਜ਼ੀ: ਸੀਜੀਐੱਫ