ਸਾਹਿਤ, ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਵੱਲੋਂ ਪ੍ਰਵਾਸੀ ਸ਼ਾਇਰ ਤਾਰਾ  ਸਿੰਘ ਤਾਰਾ ਦੀਆਂ ਦੋ ਪੁਸਤਕਾਂ ਲੋਕ ਅਰਪਣ

ਸਾਹਿਤ, ਕਲਾ ਅਤੇ ਸੱਭਿਆਚਾਰਕ ਮੰਚ ਵੱਲੋਂ ਪ੍ਰਵਾਸੀ ਸ਼ਾਇਰ ਤਾਰਾ ਸਿੰਘ ਤਾਰਾ ਦੀਆਂ ਦੋ ਪੁਸਤਕਾਂ, ‘ਸਵੇਰਿਆਂ ਦੇ ਨਾਲ’ ਅਤੇ ‘ਪਰਾਂ ਉੱਤੇ ਉਡਣਾ ਸਿਖਾ ਬਾਬਲਾ’ ਦਾ ਲੋਕ ਅਰਪਣ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ, ਤਾਰਾ ਸਿੰਘ ਤਾਰਾ ਮੰਚ ਦੇ ਪ੍ਰਧਾਨ ਰਾਜਿੰਦਰ ਪਰਦੇਸੀ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਮੌਹਨ ਸਪਰਾ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੀਨੀਅਰ ਮੀਤ ਪ੍ਰਧਾਨ ਸੰਧੂ ਵਰਿਆਣਵੀ, ਵਿਦਵਾਨ ਲੇਖਕ ਰਜਨੀਸ਼ ਬਹਾਦਰ, ਕਾਮਰੇਡ ਗੁਰਮੀਤ, ਪ੍ਰੋ. ਗੋਪਾਲ ਸਿੰਘ ਬੁੱਟਰ ਅਤੇ ਮੰਚ ਦੀ ਸਕੱਤਰ ਡਾ. ਕੰਵਲ ਭੱਲਾ ਸੁਸ਼ੋਭਤ ਸਨ।

ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਰਚਾ ਲੇਖਕ ਪ੍ਰੋ. ਗੋਪਾਲ ਸਿੰਘ ਬੁੱਟਰ ਹੋਰਾਂ ਕਿਹਾ ਲੋਕ ਹਿਤਾਇਸ਼ੀ ਨਜ਼ਰੀਏ ਵਾਲਾ ਸ਼ਾਇਰ ਤਾਰਾ ਸਿੰਘ ਤਾਰਾ ਯੂ.ਕੇ. ਵਿਚ ਰਹਿਣ ਦੇ ਬਾਵਜੂਦ ਪੰਜਾਬੀ ਨਿਮਨ ਵਰਗ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ ਉਹ ਪੰਜਾਬ ਦੇ ਰਾਜਸੀ, ਆਰਥਿਕ ਤੇ ਸਮਾਜਿਕ ਵਰਤਾਰਿਆਂ ਦੇ ਲੋਕ ਵਿਰੋਧੀ ਅਤੇ ਸ਼ੋਸ਼ਿਕ ਸਮਾਜ ਨੂੰ ਆਪਣੀ ਸੰਵੇਦਨਾ ਦੇ ਘੇਰੇ ਦੀ ਵਸਤੂ ਬਣਾ ਕੇ ਉਸ ਦਾ ਕਾਵਿਕ ਰੂਪਾਂਤਰਣ ਕਰਨ ਵਾਲਾ ਪ੍ਰਤੀਬੱਧ ਸ਼ਾਇਰ ਹੈ। ਇਹਨਾਂ ਹੀ ਵਿਚਾਰਾਂ ਨਾਲ ਆਪਣੀ ਸਹਿਮਤੀ ਪ੍ਰਗਟਾਉਂਦਿਆਂ ਵਿਦਵਾਨ ਲੇਖਕ ਰਜਨੀਸ਼ ਬਹਾਦਰ ਹੋਰਾਂ ਕਿਹਾ ਕਿ ਅਜੇਹੀਆਂ ਲੋਕ ਪੱਖੀ ਪੁਸਤਕਾਂ ਨੂੰ ਹਰ ਇਕ ਪ੍ਰਕਾਸ਼ਕ ਹੱਥ ਨਹੀਂ ਪਾਉਂਦਾ ਇਸ ਲਈ ਕੇਸਰ ਹੋਰੀਂ ਪੰਜ ਆਬ ਪ੍ਰਕਾਸ਼ਨ ਵੀ ਵਧਾਈ ਦਾ ਹੱਕਦਾਰ ਹੈ। ਉਪਰੰਤ ਦੋਵੇਂ ਕਾਵਿ ਸੰਗ੍ਰਹਿ ਪ੍ਰਧਾਨਗੀ ਮੰਡਲ ਅਤੇ ਮੰਚ ਦੇ ਕਰਿੰਦਿਆਂ ਵੱਲੋਂ ਲੋਕ ਅਰਪਣ ਕੀਤੇ ਗਏ ਇਸ ਮੌਕੇ ਤੇ ਤਾਰਾ ਸਿੰਘ ਤਾਰਾ ਦੀ ਹਮਸਫ਼ਰ ਸ੍ਰੀਮਤੀ ਗੁਰਬਖ਼ਸ਼ ਕੌਰ ਜੀ ਵਿਸ਼ੇਸ਼ ਤੌਰ ਤੇ ਯੂਕੇ ਤੋਂ ਆਏ ਹੋਏ ਸਨ। ਇਸ ਮੌਕੇ ਤੇ ਰਜਿੰਦਰ ਪਰਦੇਸ਼ੀ ਹੋਰਾਂ ਤਾਰਾ ਸਿੰਘ ਤਾਰਾ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਚਾਨਣਾ ਪਾਇਆ ਇਸ ਉਪਰੰਤ ਕਵੀ ਦਰਬਾਰ ਦਾ ਆਗਾਜ਼ ਤਾਰਾ ਸਿੰਘ ਤਾਰਾ ਦੀਆਂ ਕਵਿਤਾਵਾਂ ਨਾਲ ਹੋਇਆ ਜਿਸ ਵਿਚ ਸਰਵ ਸ਼੍ਰੀ ਗੋਪਾਲ ਸਿੰਘ ਬੁੱਟਰ, ਸੰਧੂ ਵਰਿਆਣਵੀ, ਰਾਜਿੰਦਰ ਪਰਦੇਸੀ, ਅਵਤਾਰ ਸਿੰਘ ਸੰਧੂ, ਜਸਪਾਲ ਜ਼ੀਰਵੀ, ਡਾ. ਕੰਵਲ ਭੱਲਾ, ਜਗਦੀਸ਼ ਰਾਣਾ, ਅਕਵੀਰ ਕੌਰ, ਸੰਗਤ ਰਾਮ, ਦੀਪਕਾ ਅਰੋੜਾ, ਜੀ.ਐਸ ਔਲਖ, ਸਵਿੰਦਰ ਸੰਧੂ, ਨੱਕਾਸ਼ ਚਿੱਤੇਆਣੀ, ਸੁਖਰਾਜ ਐਸ, ਸ਼ੋਭਾ ਘਈ, ਹੀਰਾ ਲਾਲ ਮਲਹੌਤਰਾ, ਰਮੇਸ਼ ਮੋਦਗਿਲ, ਮੁਖਵਿੰਦਰ ਸੰਧੂ ਆਦਿ ਤੋਂ ਇਲਾਵਾ ਸਮਾਗਮ ਦੀ ਸ਼ੋਭਾ ਵਧਾਉਣ ਵਾਲਿਆਂ ਵਿਚ ਸਰਵਸ਼੍ਰੀ ਨਰੰਜਣ ਸਿੰਘ ਯੂਕੇ ਸੀਨੀਅਰ ਪੱਤਰਕਾਰ ਅਮਰੀਕ ਕੇਸਰ, ਰੀਤ ਕਮਲ, ਕੌਰ ਜੱਜ, ਨਾਵਲਕਾਰ ਅਤੇ ਸੰਪਾਦਕ ਬਲਬੀਰ ਪਰਵਾਨਾ ਕਹਾਣੀਕਾਰ ਅਤੇ ਸੰਪਾਦਕ ਭਗਵੰਤ ਰਸੂਲਪੁਰੀ ਗਗਨ ਸ਼ਬਰੀਲਾ, ਕਰਨਲ ਸੰਧੂ, ਪ੍ਰੋ. ਰਾਜਿੰਦਰ ਸਿੰਘ, ਡਾ. ਕਰਨ ਸ਼ਰਮਾ, ਅਵਤਾਰ ਉੱਪਲ, ਸੁਸ਼ੀਲ ਕੁਮਾਰ ਸ਼ਾਮਲ ਸਨ।

ਰਿਪੋਰਟ- ਜਗਦੀਸ਼ ਰਾਣਾ
ਜੁਆਇੰਟ ਸਕੱਤਰ, ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ, ਜਲੰਧਰ

Previous articleਸਰਕਾਰੀ ਹਸਪਤਾਲ ਨੂਰਮਹਿਲ ਨੂੰ ਸਿਹਤਮੰਦ ਕਰਨ ਲਈ ਨੰਬਰਦਾਰ ਯੂਨੀਅਨ ਅਤੇ ਹੋਰ ਸੰਸਥਾਵਾਂ ਨੇ ਖੋਲਿਆ ਮੋਰਚਾ
Next articleसाम्प्रदायिकता के सहारे वास्तविक मुद्दों से ध्यान भटकाने का प्रयास