ਸਾਰਿਆਂ ਲਈ ਮੁਫ਼ਤ ਵੈਕਸੀਨ ਯਕੀਨੀ ਬਣਾਉਣ ਮੋਦੀ: ਮਮਤਾ

ਕੋਲਕਾਤਾ (ਸਮਾਜ ਵੀਕਲੀ) :ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਤੀਜੀ ਵਾਰ ਲਗਾਤਾਰ ਹਲਫ਼ ਲੈਣ ਦੇ ਕੁਝ ਸਮੇਂ ਬਾਅਦ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਹ ਤੈਅ ਸਮੇਂ ਅਤੇ ਪਾਰਦਰਸ਼ੀ ਢੰਗ ਨਾਲ ਸਾਰੇ ਲੋਕਾਂ ਲਈ ਮੁਫ਼ਤ ਕਰੋਨਾ ਵੈਕਸੀਨ ਯਕੀਨੀ ਬਣਾਉਣ। ਚਿੱਠੀ ’ਚ ਉਨ੍ਹਾਂ ਪੱਛਮੀ ਬੰਗਾਲ ’ਚ ਆਕਸੀਜਨ ਸਿਲੰਡਰਾਂ ਦੀ ਘਾਟ ’ਤੇ ਵੀ ਚਿੰਤਾ ਜਤਾਈ ਹੈ ਅਤੇ ਮੌਜੂਦਾ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ।

 

ਟੀਐੱਮਸੀ ਸੁਪਰੀਮੋ ਨੇ ਚਿੱਠੀ ’ਚ ਕਿਹਾ ਕਿ ਮੌਜੂਦਾ ਸਮੇਂ ’ਚ ਮੰਗ ਅਨੁਸਾਰ ਵੈਕਸੀਨ ਦੀ ਉਪਲੱਬਧਤਾ ਬਹੁਤ ਘੱਟ ਹੈ। ਇਸ ਲਈ ਕੇਂਦਰ ਸਰਕਾਰ ਦੇ 18 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਕਰੋਨਾ ਵੈਕਸੀਨ ਉਪਲੱਬਧ ਕਰਾਉਣ ਦੇ ਫ਼ੈਸਲੇ ਨੂੰ ਲਾਗੂ ਕਰਨਾ ਮੁਸ਼ਕਲ ਪ੍ਰਤੀਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਢੁੱਕਵੀਂ ਸਪਲਾਈ ਯਕੀਨੀ ਬਣਾਉਣਾ ਸਭ ਤੋਂ ਅਹਿਮ ਮੁੱਦਾ ਹੈ ਜਿਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਤੋਂ ਬਚਾਅ ਲਈ ਬੰਗਾਲ ’ਚ ਨਵੀਆਂ ਪਾਬੰਦੀਆਂਮਮਤਾ ਨੇ ਹਲਫ਼ ਲੈਣ ਮਗਰੋਂ ਬੈਠਕ ਕਰਕੇ ਸੂਬੇ ’ਚ ਕੋਵਿਡ-19 ਹਾਲਾਤ ਦਾ ਜਾਇਜ਼ਾ ਲਿਆ
Next articleਆਕਸੀਜਨ ਦੀ ਕਿੱਲਤ ਕਰਕੇ ਮੌਤਾਂ ਲਈ ਜਵਾਬਦੇਹੀ ਨਿਰਧਾਰਿਤ ਹੋਵੇ: ਪ੍ਰਿਯੰਕਾ