ਸਾਚਾ ਕਨੇਡਾ ਵਿਚ

(ਸਮਾਜ ਵੀਕਲੀ)

ਸਾਡੇ ਜਮਾਤੀ ਕਨੇਡਾ ਗਏ ਸਾਚੇ ਨੂੰ ਉਹਦੀ ਸਾਲੇਹਾਰ ਕਹਿੰਦੀ, ‘ਭਾਈਆ ਜੀ , ਸਟੋਰ ਤੋ ਇਕ ਡੱਬਾ ਦਹੀਂ ਲਿਅਇਓ !’

ਹੁਣ ਸਾਚੇ ਕੋਲ ਹਾਲੇ ਕਾਰ ਦਾ ਲਸੰਸ ਨਹੀਂ ਸੀ , ਸੋ ਉਹਨੇ ਪੈਦਲ ਹੀ ਚਾਲੇ ਪਾ ਦਿੱਤੇ । ਅਗਲੇ ਮੋੜ ਉਹਨੂ ਇਕ ਰਿਕਸ਼ੇ ਵਾਲਾ ਭਈਆ ਟੱਕਰ ਗਿਆ। ਸਾਚਾ ਬੜਾ ਹੈਰਾਨ ਹੋਇਆ। ਭਈਆ ਇਕਦਮ ਬੋਲ ਪਿਆ,

‘ ਕਹਾਂ ਜਾਣਾ ਬਾਊ ਜੀ ? ‘

‘ਪਹਿਲੋਂ ਤੂੰ ਦੱਸ , ਇੱਥੇ ਕਿਵੇਂ ਆਇਆਂ’

‘ ਆਪਕੋ ਤੋ ਪਤਾ ਹੀ ਹੈ ਕਨਾਡਾ ਮੇਂ ਪੰਜਾਬੀ ਬਹੁਤ ਹੈਂ , ਯਹਾਂ ਕੀ ਸਰਕਾਰ ਨੇ ਉਹਨੋ ਕਾ ਖਿਆਲ ਰੱਖਤੇ ਹੂਏ ਹਮੇਂ ਯਹਾਂ ਸਾਦ ਲਿਆ ਹੈ । ‘

‘ ਅੱਛਾ ਚੱਲ ਦੱਸ ਸਟੋਰ ਤਕ ਜਾਣ ਦਾ ਕੀ ਲਵੇਂਗਾ? ‘

‘ ਬੀਸ ਰੁਪਏ ‘ ।

‘ ਪਰ ਇੱਥੇ ਤਾਂ ਡਾਲਰ ਚੱਲਦੇ ‘

‘ ਹਮੇਂ ਪਤਾ ਬਾਬੂ ਜੀ, ਪਰ ਕਾ ਕਰੇਂ , ਹਮਾਰੇ ਬਿਹਾਰ ਮੇਂ ਰੁਪਏ ਹੀ ਚੱਲਤੇ ਹੈਂ’।

ਸਾਚੇ ਨੂੰ ਹਾਸਾ ਵੀ ਆਈ ਜਾਵੇ ਤੇ ਆਪਣੀਆਂ ਜੇਬਾਂ ਵੀ ਫੋਲ੍ਹੀ ਜਾਵੇ । ਜ਼ੋਰ ਜਾਰ ਲਾਕੇ ਇਕ ਪੰਜਾ ਦਾ ਪੁਰਾਣਾ ਨੋਟ ਲੱਭ ਗਿਆ।

‘ ਮੇਰੇ ਕੋਲ ਤਾਂ ਆਹੀਂ ਪੰਜਾਂ ਦਾ , ਜੇ ਚੱਲਣਾ ਤਾਂ ਦੱਸ?’

‘ ਚੱਲੋ ਬਾਬੂ ਜੀ, ਮੰਦੀ ਮੇਂ ਪਾਂਚ ਹੀ ਸਹੀ।’

ਸਾਚਾ ਪਲਾਕੀ ਮਾਰ ਕੇ ਰਿਕਸ਼ੇ ‘ਤੇ ਇੰਝ ਬੈਠ ਗਿਆ , ਜਿਵੇ ਓਪਨ ਜੀਪ ‘ਚ ਬੈਠਾ ਹੋਵੇ ।

-ਜਨਮੇਜਾ ਸਿੰਘ ਜੌਹਲ

Previous articleਮਾਮਲਾ ਅਰੁਣ ਨਾਰੰਗ ਦੀ ਫੈਂਟਾਂ ਫੈਂਟੀ ਦਾ
Next articleਛਪਣ ਤੋਂ ਪਹਿਲਾਂ ਤੇ ਬਾਅਦ !