ਸਾਊਦੀ ਅਰਬ ’ਚ ਪੰਜਾਬੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ

ਸਾਊਦੀ ਅਰਬ ਵਿੱਚ ਟਿੱਪਰ ਚਾਲਕ ਵਜੋਂ ਕੰਮ ਕਰਦੇ ਅਮਲੋਹ ਸਬ-ਡਿਵੀਜ਼ਨ ਦੇ ਪਿੰਡ ਕੁੰਭ ਦੇ ਨੌਜਵਾਨ ਬਲਜਿੰਦਰ ਸਿੰਘ (32) ਪੁੱਤਰ ਜੋਗਿੰਦਰ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ਵਰਿੰਦਰ ਸਿੰਘ ਨੇ ਦੱਸਿਆ ਕਿ 19 ਅਕਤੂਬਰ ਦੀ ਰਾਤ ਨੂੰ ਜਦੋਂ ਬਲਜਿੰਦਰ ਸਿੰਘ ਆਪਣੇ ਟਿੱਪਰ ਵਿਚ ਭਰਿਆ ਮਾਲ ਖਾਲੀ ਕਰਵਾ ਰਿਹਾ ਸੀ ਤਾਂ ਉਹਦੇ ਟਿੱਪਰ ਦਾ ਉਪਰਲਾ ਹਿੱਸਾ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਿਆ। ਟਿੱਪਰ ’ਚੋਂ ਹੇਠਾਂ ਉਤਰਦੇ ਸਮੇਂ ਕਰੰਟ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮਗਰੋਂ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਦੱਸਿਆ ਕਿ ਬਲਜਿੰਦਰ ਨੇ 10 ਅਕਤੂਬਰ ਨੂੰ ਘਰ ਆਉਣਾ ਸੀ, ਪਰ ਛੁੱਟੀ ਨਾ ਮਿਲਣ ਕਾਰਨ ਉਹ ਵਾਪਸ ਨਹੀਂ ਆ ਸਕਿਆ। ਉਹ 2016 ਤੋਂ ਵਿਦੇਸ਼ ਵਿੱਚ ਸੀ। ਬਲਜਿੰਦਰ ਵਿਆਹਿਆ ਹੋਇਆ ਸੀ ਤੇ ਉਹਦੀ 8 ਸਾਲ ਦੀ ਧੀ ਹੈ। ਪਰਿਵਾਰ ਨੇ ਮ੍ਰਿਤਕ ਦੇਹ ਘਰ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ ਹੈ।

Previous articleਪੰਜਾਬ ਜ਼ਿਮਨੀ ਚੋਣਾਂ ’ਚ 66 ਫੀਸਦੀ ਵੋਟਿੰਗ
Next articleਭਾਰਤੀ ਦੌਰੇ ਤੋਂ ਪਹਿਲਾਂ ਬੰਗਲਾਦੇਸ਼ੀ ਕ੍ਰਿਕਟਰ ਹੜਤਾਲ ’ਤੇ