ਸ਼੍ਰੋਮਣੀ ਅਕਾਲੀ ਦਲ ਗੈਰ ਸਿਧਾਤਿਕ ਅਤੇ ਤਾਨਾਸ਼ਾਹੀ ਅਮਲਾਂ ਦਾ ਧਾਰਨੀ ਬਣ ਚੁੱਕਾ- ਢੀਂਡਸਾ

ਬਰਿਆਲ (ਸ਼ਾਮਚੁਰਾਸੀ) ਵਿਖੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ।

ਬਰਿਆਲ ਵਿਖੇ ਹੋਇਆ ਸ਼੍ਰੋਮਣੀ ਅਕਾਲੀ ਦਲ (ਢੀਂਡਸਾ) ਹਮਾਇਤੀਆਂ ਦਾ ਇਕੱਠ

ਸ਼ਾਮਚੁਰਾਸੀ, (ਚੁੰਬਰ) – ਸ਼੍ਰੋਮਣੀ ਅਕਾਲੀ ਦਲ ਦੀ ਗੈਰ ਸਿਧਾਤਿਕ, ਗੈਰ ਸਵਿਧਾਨਿਕ, ਵਿਅਕਤੀਗਤ ਦ੍ਰਿਸ਼ਟੀਕੋਣ, ਤਾਨਾਸ਼ਾਹੀ ਰੁੱਖ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਹੱਲਾ ਸ਼ੇਰੀ ਦੇਣ ਦੀ ਨੀਤੀ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ (ਢੀਂਡਸਾ ਗਰੁੱਪ) ਵਲੋਂ ਸ਼ਾਮਚੁਰਾਸੀ ਦੇ ਲਾਗਲੇ ਪਿੰਡ ਬਰਿਆਲ ਵਿਖੇ ਵਰਕਰਾਂ ਦਾ ਇਕ ਇਕੱਠ ਕੀਤਾ ਗਿਆ। ਜਥੇਦਾਰ ਬਲਵੰਤ ਸਿੰਘ ਬਰਿਆਲ ਕਨਵੀਨਰ ਦੇ ਪ੍ਰਬੰਧਾਂ ਹੇਠ ਹੋਏ ਇਸ ਇਕੱਠ ਵਿਚ ਉਚੇਚੇ ਤੌਰ ਤੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਬਾਦਲਾਂ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਮੂਲ ਉਦੇਸ਼ ਤੋਂ ਭਟਕ ਕੇ ਵਿਅਕਤੀਵਾਦ ਅਤੇ ਤਾਨਾਸ਼ਾਹੀ ਅਮਲਾਂ ਦਾ ਧਾਰਨੀ ਬਣ ਗਿਆ ਹੈ, ਜਿਹੜਾ ਕੇਂਦਰ ਦੀ ਕਿਸਾਨ ਮਾਰੂ, ਘੱਟ ਗਿਣਤੀਆਂ ਅਤੇ 370 ਵਰਗੀਆਂ ਧਾਰਾਵਾਂ ਦੇ ਬਿੱਲਾਂ ਤੇ ਦਸਤਖ਼ਤ ਕਰਕੇ ਕੇਂਦਰ ਦੀ ਹਮਾਇਤ ਕਰ ਰਿਹਾ ਹੈ, ਲੇਕਿਨ ਇਸ ਦੇ ਬਾਵਜੂਦ ਬਾਹਰ ਆ ਕੇ ਘੱਟ ਗਿਣਤੀਆਂ ਦੀ ਹਮਾਇਤ ਕਰਕੇ ਦੋਹਰੇ ਮਾਪ ਦੰਡ ਅਪਣਾ ਰਿਹਾ ਹੈ। ਸਾਡੇ ਵਲੋਂ ਮੌਕੇ ਤੇ ਬੇਅਦਬੀ ਦੀਆਂ ਘਟਨਾਵਾਂ ਦੀ ਮਾਫ਼ੀ ਨਾ ਮੰਗ ਕੇ ਬੇਅਦਬੀ ਦਾ ਮਸਲਾ ਪੇਚੀਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਥ ਹਿਤੈਸ਼ੀਆਂ ਦੀ ਖਾਇਸ਼ ਅਨੁਸਾਰ ਅਜਿਹਾ ਨਿਜਾਮ ਸਥਾਪਿਤ ਕਰਨਗੇ ਜਿਹੜਾ ਅਤੇ ਪੰਜਾਬੀਆਂ ਦੀ ਭਲਾਈ ਸੋਚਵਾਨ ਹੋਵੇ।

ਇਨ੍ਹਾਂ ਤੋਂ ਇਲਾਵਾ ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਸੰਸਦੀ ਸਕੱਤਰ, ਮਾਸਟਰ ਕੁਲਵਿੰਦਰ ਸਿੰਘ ਜੰਡਾ ਸੀਨੀਅਰ ਅਕਾਲੀ ਆਗੂ, ਹਰਬੰਸ ਸਿੰਘ ਮੰਝਪੁਰ, ਜਥੇਦਾਰ ਬਲਵੰਤ ਸਿੰਘ ਬਰਿਆਲ ਨੇ ਕਿਹਾ ਕਿ ਬਾਦਲਾਂ ਨੇ ਇਸ ਨੂੰ ਪਾਰਟੀ ਨਹÄ ਬਲਕਿ ਬਾਦਲ ਮਜੀਠੀਆ ਕੰਪਨੀ ਬਣਾ ਦਿੱਤਾ ਹੈ। ਜਿਸ ਨਾਲ ਲੋਕਾਂ ਦੇ ਹਿੱਤ ਲਤਾੜੇ ਗਏ ਹਨ। ਸਟੇਜ ਸਕੱਤਰ ਦੀ ਸੇਵਾ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਹੁਸ਼ਿਆਰਪੁਰ, ਸਤਵਿੰਦਰਪਾਲ ਸਿੰਘ ਰਾਮਦਾਸਪੁਰ ਸਾਬਕਾ ਚੇਅਰਮੈਨ ਸੈਂਟਰਲ ਕੋ-ਆਪ ਬੈਂਕ ਹੁਸ਼ਿਆਰਪੁਰ, ਪਰਮਿੰਦਰ ਸਿੰਘ ਪੰਨੂੰ ਚੇਅਰਮੈਨ ਪ੍ਰਾਇਮਰੀ ਐਗਰੀਕਲਚਰ ਡਵਿੈਲਪਮੈਂਟ ਬੈਂਕ, ਜਥੇਦਾਰ ਬਲਵੰਤ ਸਿੰਘ ਬਰਿਆਲ ਕੋਆਡੀਨੇਟਰ, ਸ਼ਰਨਾਗਰ ਸਿੰਘ, ਮਹਿੰਗਾ ਸਿੰਘ, ਜੱਗੀ ਬਰਿਆਲ, ਮਾਸਟਰ ਅਮਰਜੀਤ ਸਿੰਘ, ਚੰਚਲ ਸਿੰਘ, ਹਰਭਜਨ ਸਿੰਘ ਕਡਿਆਣਾ, ਜੱਗੀ ਬਰਿਆਲ, ਜਗਤਾਰ ਸਿੰਘ, ਜਸਵੀਰ ਸਿੰਘ, ਹਰਜਿੰਦਰ ਸਿੰਘ ਬਾਜਵਾ, ਹਰਪਿੰਦਰ ਸਿੰਘ ਮੱਲ੍ਹੀ, ਗੁਰਦੇਵ ਸਿੰਘ ਮੱਲ੍ਹੀ, ਦਵਿੰਦਰ ਸਿੰਘ ਕੋਟਲੀ, ਕੁਲਵਿੰਦਰ ਸਿੰਘ ਕੋਟਲੀ, ਅਵਤਾਰ ਸਿੰਘ ਕੋਟਲੀ, ਬਲਵੀਰ ਸਿੰਘ ਕਾਲਕਟ, ਜੋਗਿੰਦਰ ਸਿੰਘ ਬਰਿਆਲ, ਸੱਤਪਾਲ ਸਿੰਘ, ਜੋਗਾ ਸਿੰਘ, ਅਮਰੀਕ ਸਿੰਘ, ਬਗੀਚਾ ਸਿੰਘ, ਬਲਵੀਰ ਸਿੰਘ ਸੰਧਰਾਂ, ਗੁਰਜਿੰਦਰ ਸਿੰਘ ਬਰਿਆਲ, ਸੁਰਜੀਤ ਸਿੰਘ, ਕੁਲਵੰਤ ਸਿੰਘ, ਹਰਮੇਸ਼ ਸਿੰਘ ਵੀ ਸ਼ਾਮਿਲ ਹੋਏ।

Previous articleਡਾ. ਧਰਮਜੀਤ ਸਿੰਘ ਪਰਮਾਰ ਨੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ
Next articleਸੁੱਚਾ ਰੰਗੀਲਾ – ਮਨਦੀਪ ਮੈਂਡੀ ‘ਬਦਮਾਸ਼ੀ’ ਸੌਂਗ ਨਾਲ ਚਰਚਾ ’ਚ