ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ (ਇੰਗਲੈਂਡ ) ਨੇ ਮੋਗਾ ਦੇ ਪਿੰਡ ਸੇਖੋ ਚ ਰਵਿਦਾਸੀਆ ਕੋਮ ਦੀਆਂ ਕਤਲ ਹੋਈਆਂ ਬੱਚੀਆਂ ਦੇ ਮਾਪਿਆਂ ਨੂੰ ਭੇਜੀ 50,000 ਰੁੱਪਏ ਦੀ ਮਦਦ

ਬੈਡਫੋਰਡ(ਬਿੰਦਰ ਭਰੋਲੀ)- ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਵਲੋ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਸੇਖੋ ਖੁਰਦ ਚ ਕਤਲ ਹੋਈਆਂ ਭੈਣ ਕਮਲਜੀਤ ਕੋਰ ਤੇ ਭੈਣ ਅਮਨਪ੍ਰੀਤ ਕੋਰ ਦੇ ਕਾਤਲਾ ਨੂੰ ਫਾਸੀ ਦੇ ਫੰਦੇ ਤੱਕ ਪਹੁੰਚਾਓੁਣ ਲਈ ਕਾਨੂੰਨੀ ਲੜਾਈ ਲੜਨ ਲਈ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਵਲੋ 50,000 ਰੁ: ਦੇ ਰਾਸ਼ੀ ਸੰਗਤਾ ਦੇ ਸਹਿਯੋਗ ਨਾਲ ਭੇਟ ਕੀਤੀ ਗਈ ਤੇ ਸਭਾ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਕੁਮਾਰ ਨਿਗਾਹ ਹੁਣੀ ਅਦਾਰਾ ਸਮਾਜ ਵੀਕਲੀ ਨਾਲ ਗੱਲ ਕਰਦਿਆਂ ਦੱਸਿਆ ਕਿ ਅਸੀ ਲੜਕੀਆਂ ਦੇ ਪਿਤਾ ਜੀ ਨਾਲ ਫ਼ੋਨ ਤੇ ਗੱਲ ਕਰਕੇ ਸਥਿਤੀ ਦਾ ਜਾਇਜਾ ਲਿਆ ਤੇ ਪ੍ਰੀਵਾਰ ਨੂੰ ਹੋਸਲਾ ਦਿੱਤਾ ਤੇ ਇਸ ਇਨਸਾਫ ਦੀ ਲੜਾਈ ਨੂੰ ਤੱਕੜੇ ਹੋ ਕਿ ਲੜਨ ਦੀ ਤਗੀਦ ਕੀਤੀ । ਇਸ ਦੇ ਨਾਲ ਹੀ ਸਭਾ ਮਾਣਯੋਗ ਅਦਾਲਤ ਤੋ ਮੰਗ ਕਰਦੀ ਹੈ ਕਿ ਜਿਸ ਤਰਾਂ ਦਿੱਲੀ ਬਲਤਕਾਰ ਦੇ ਦੋਸ਼ੀਆਂ ਨੂੰ ਫਾਸੀ ਦੇ ਤਖੱਤੇ ਤੇ ਲਟਕਾਇਆ ਗਿਆ ਸੀ ਇਸੇ ਤਰਾਂ ਇਹਨਾ ਦੋਹਾਂ ਬੱਚੀਆਂ ਦੇ ਕਾਤਲ ਨੂੰ ਫਾਂਸੀ ਤੋ ਘੱਟ ਸਜ਼ਾ ਨਾ ਦਿੱਤੀ ਜਾਵੇ ਕਿਉਕਿ ਇਸਨੇ ਡਬਲ ਗੁਨਾਹ ਕੀਤਾ ਹੈ.

Previous articlePunjab CM bans political gatherings, violators to be booked
Next article“ਲਵਬਰਡ” ਚੈਨਲ ਨੂੰ ਕੋਰੋਨਾ ਸੰਬੰਧੀ ਗੁਮਰਾਹਕੁੰਨ ਪ੍ਰਚਾਰ ਕਰਨ ‘ਤੇ ਲੱਖਾਂ ਪੌਂਡਾਂ ਦਾ ਜੁਰਮਾਨਾ