ਸਵੱਛਤਾ ਮੁਹਿੰਮ ਤਹਿਤ ਨਬਾਰਡ ਵੱਲੋਂ ਸੈਮੀਨਾਰ ਆਯੋਜਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਨਬਾਰਡ ਵੱਲੋਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਛੋਟਾ ਪ੍ਰਯਾਸ ਵੱਡਾ ਵਿਕਾਸ ਦੇ ਨਾਅਰੇ ਤਹਿਤ ਅੱਜ ਜਿਲ੍ਹਾ ਕਪੂਰਥਲਾ ਦੇ ਪਿੰਡ ਹੁਸੈਨਪੁਰ ਵਿੱਚ ਸਰਪੰਚ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਲਾਭ ਕੁਮਾਰ ਗੋਇਲ ਡਰਾਇਕਟਰ ਇਸ ਮੌਕੇ ਤੇ ਉਚੇਚੇ ਤੌਰ ਤੇ ਹਾਜ਼ਰ ਹੋਏ।ਪਿੰਡ ਹੁਸੈਨਪੁਰ ਦੇ ਪੈਗ਼ਾਮ ਸਵੈ ਸਹਾਈ ਗਰੁੱਪ ਦੀਆਂ ਔਰਤਾਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੇ ਕਿਹਾ ਕਿ ਸ਼ੋਚਾਲੇ ਦੀ ਵਰਤੋਂ ਯਕੀਨੀ ਬਣਾਉਣ ਦਾ ਮਤਲਬ ਘਰ

 ਵਿੱਚ ਖੁਸ਼ੀਆਂ ਲਿਆਉਣ ਦੇ ਬਰਾਬਰ ਹਨ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਇਕ ਅਜਿਹਾ ਸਰਵੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸਾਫ ਪਤਾ ਲੱਗ ਜਾਵੇਗਾ ਕਿ ਕਿਸ ਘਰ ਵਿੱਚ ਪਖਾਨਾ ਹੈ ਕਿ ਨਹੀਂ ਜੇਕਰ ਹੈ ਤਾਂ ਉਸ ਦੀ ਮੁਕੰਮਲ ਸਥਿਤੀ ਕਿਸ ਤਰ੍ਹਾਂ ਦੀ ਹੈ।ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਨਾਬਰਡ ਦੀ ਇਸ ਪਹਿਲ ਕਦਮੀ ਨਾਲ ਯਕੀਨਨ ਜਾਗਰੂਕਤਾ ਫੈਲੇਗੀ ਜਿਸ ਨਾਲ ਸਵੱਛ ਪਿੰਡ, ਸਿਹਤਮੰਦ ਪਿੰਡ ਅਤੇ ਸੁਖੀ ਪਿੰਡ ਬਣਾਉਣ ਦਾ ਟੀਚਾ ਪੂਰਾ ਹੋਵੇਗਾ। ਇਸ ਮੌਕੇ ਤੇ ਹਰਪਾਲ ਸਿੰਘ , ਸੁਖਵਿੰਦਰ ਸਿੰਘ ਟਿੱਬਾ, ਸੰਜੀਤ ਸਾਹੀ, ਅਰੁਨ ਅਟਵਾਲ, ਮੈਡਮ ਮੰਗਰੇਟ , ਸੁਰਜੀਤ ਕੌਰ, ਸੁਰਿੰਦਰ ਕੌਰ, ਅਸਤੀਨਾ, ਅੰਕਿਤਾ, ਕਮਲਜੀਤ, ਅਲਵਿਨਾ ਪ੍ਰੇਮ ਕੁਮਾਰ ਆਦਿ ਨੇ ਭਰਪੂਰ ਸਹਿਯੋਗ ਦਿੱਤਾ।
Previous articleਦ੍ਰਿਸ਼ਟੀ ਫਾਊਂਡੇਸ਼ਨ ਕੈਨੇਡਾ ਨੇ ਮਾਲਵੇ ਖਿਤੇ ਵਿੱਚ ਸਰਕਾਰੀ ਸਕੂਲਾਂ ਨੂੰ ਚਾਰ ਕੰਪਿਊਟਰ ਦਾਨ ਕੀਤੇ
Next articleਪਿੰਡ ਭਾਗੋਰਾਈਆਂ ‘ਚ’ ਖੇਤੀ ਬਿੱਲਾਂ ਦੇ ਵਿਰੋੋਧ ਵਿੱਚ ਮੋਦੀ ਦਾ ਪੁਤਲਾ ਫੂਕਿਆ ਅਤੇ ਕੀਤਾ ਪਿੱਟ ਸਿਆਪਾ