ਸਵਿਟਜ਼ਰਲੈਂਡ ਨੇ ਸੌਂਪੀ ਭਾਰਤੀਆਂ ਦੇ ਖ਼ਾਤਿਆਂ ਦੀ ਜਾਣਕਾਰੀ

ਨਵੀਂ ਦਿੱਲੀ  : ਸਵਿਸ ਬੈਂਕਾਂ ‘ਚ ਪੈਸੇ ਰੱਖਣ ਵਾਲੇ ਭਾਰਤੀਆਂ ਦੇ ਖ਼ਾਤਿਆਂ ਨਾਲ ਜੁੜੀਆਂ ਜਾਣਕਾਰੀਆਂ ਭਾਰਤੀਆਂ ਨੂੰ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਸਵਿਟਜ਼ਰਲੈਂਡ ਨੇ ਆਟੋਮੈਟਿਕ ਸੂਚਨਾ ਸਾਂਝੀ ਕਰਨ ਤਹਿਤ ਇਸ ਮਹੀਨੇ ਪਹਿਲੀ ਵਾਰ ਕੁਝ ਸੂਚਨਾਵਾਂ ਭਾਰਤ ਨੂੰ ਮੁਹੱਈਆ ਕਰਵਾਈਆਂ ਹਨ। ਭਾਰਤ ਨੂੰ ਮਿਲੀਆਂ ਪਹਿਲੇ ਦੌਰ ਦੀਆਂ ਸੂਚਨਾਵਾਂ ਦੇ ਵਿਸ਼ਲੇਸ਼ਣ ਦੀ ਤਿਆਰੀ ਚੱਲ ਰਹੀ ਹੈ ਤੇ ਇਨ੍ਹਾਂ ‘ਚ ਖ਼ਾਤੇਦਾਰਾਂ ਦੀ ਪਛਾਣ ਤੈਅ ਕਰਨ ਲਈ ਯੋਗ ਸਮੱਗਰੀ ਮੁਹਈਆ ਹੋਣ ਦਾ ਅਨੁਮਾਨ ਹੈ। ਬੈਂਕਾਂ ਤੇ ਰੈਗੂਲੇਟਰੀ ਸੰਸਥਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੂਚਨਾਵਾਂ ਉਨ੍ਹਾਂ ਖ਼ਾਤਿਆਂ ਨਾਲ ਜੁੜੀਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕਾਰਵਾਈ ਦੇ ਡਾਰ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤਾ ਹੈ।ਬੈਂਕ ਅਧਿਕਾਰੀਆਂ ਨੇ ਕਿਹਾ ਕਿ ਸਵਿਟਜ਼ਰਲੈਂਡ ਦੀ ਸਰਕਾਰ ਦੇ ਨਿਰਦੇਸ਼ ‘ਤੇ ਉੱਥੋਂ ਦੇ ਬੈਕਾਂ ਨੇ ਅੰਕੜੇ ਜਮ੍ਹਾਂ ਕੀਤੇ ਤੇ ਭਾਰਤ ਨੂੰ ਸੌਂਪੇ ਹਨ। ਇਨ੍ਹਾਂ ‘ਚ ਹਰ ਉਸ ਖ਼ਾਤੇ ‘ਚ ਲੈਣ-ਦੇਣ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ, ਜਿਹੜੇ 2018 ‘ਚ ਇਕ ਵੀ ਦਿਨ ਸਰਗਰਮ ਰਹੇ ਹੋਣ। ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਾਤਿਆਂ ‘ਚ ਅਣਐਲਾਨੀ ਜਾਇਦਾਦ ਰੱਖਣ ਵਾਲਿਆਂ ਖ਼ਿਲਾਫ਼ ਸਖ਼ਤ ਕੇਸ ਤਿਆਰ ਕਰਨ ‘ਚ ਕਾਫ਼ੀ ਸਹਾਇਕ ਸਾਬਿਤ ਹੋ ਸਕਦਾ ਹੈ। ਇਸ ‘ਚ ਜਮ੍ਹਾਂ, ਟ੍ਾਂਸਫਰ ਤੇ ਬਾਂਡਾਂ ਤੇ ਹੋਰ ਜਾਇਦਾਦ ਸ਼੍ਰੇਣੀਆਂ ‘ਚ ਨਿਵੇਸ਼ ਤੋਂ ਹਾਸਲ ਆਮਦਨ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।ਕਈ ਬੈਂਕ ਅਧਿਕਾਰੀਆਂ ਤੇ ਰੈਗੂਲੇਟਰੀ ਅਧਿਕਾਰੀਆਂ ਨੇ ਨਾਂ ਗੁਪਤ ਰੱਖਣ ਦੀ ਅਪੀਲ ਨਾਲ ਕਿਹਾ ਹੈ ਕਿ ਇਹ ਜਾਣਕਾਰੀ ਮੁੱਖ ਤੌਰ ‘ਤੇ ਕਈ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ, ਅਮਰੀਕਾ, ਬਰਤਾਨੀਆ, ਕੁਝ ਅਫਰੀਕੀ ਦੇਸ਼ਾਂ ਤੇ ਦੱਖਣੀ ਅਮਰੀਕੀ ਦੇਸ਼ਾਂ ‘ਚ ਰਹਿ ਰਹੇ ਪਰਵਾਸੀ ਭਾਰਤੀਆਂ ਸਮੇਤ ਕਾਰੋਬਾਰੀਆਂ ਨਾਲ ਸਬੰਧਤ ਹਨ।

Previous articleChina’s giant telescope picks up signals from deep space
Next articleਜਾਣੋ- ਵਿਕਰਮ ਨਾਲੋਂ ਕਿਉਂ ਟੁੱਟਿਆ ਇਸਰੋ ਦਾ ਸੰਪਰਕ, ਵਿਗਿਆਨੀ ਦੱਸ ਰਹੇ ਹਨ ਇਹ ਕਾਰਨ