ਸਰਬੱਤ ਦੇ ਕਨਾਤ

ਸਤਗੁਰ ਸਿੰਘ

 

(ਸਮਾਜ ਵੀਕਲੀ) 
ਮਸਜਿੱਦ ਉੱਤੇ ਪੈੰਦਾ ਜਿੱਥੇ
ਮੰਦਰ ਦਾ ਪਰਛਾਵਾਂ।
ਗੁਰੂ ਘਰਾਂ ਦੇ ਗੁੰਬਦ ਕਰਦੇ
ਧੂਣਿਆਂ ਉੱਤੇ ਛਾਵਾਂ।
ਅੱਖਰ ਸਾਡੇ ਬਾਪੂ ਵਰਗੇ
ਪੋਥੀਆਂ ਜਾਪਣ ਮਾਵਾਂ।
ਕੰਘੇ ਬਣ ਸੁਲਝਾ ਹੀ ਲੈੰਦੇ
ਰਮਜ਼ਾਂ ਦੀ ਜਟਾਵਾਂ।
ਤੇਗ ਤੇ ਤਸਵੀ ਪਾ ਕੇ ਰੱਖਦੇ
ਇਕ ਮਿਆਨੇ ਜਿਹੜੇ।
ਲੱਖ ਬਹਾਨੇ ਘੜ ਹੁੰਦੇ ਨੇ
ਇਕ ਦੂਸਰੇ ਨੇੜੇ।
ਗੁਰੂ ਨਾਨਕ ਦੇ ਠਾਰੇ ਹੋਏ
ਜੱਗ ਦੇ ਅਜਬ ਬਾਸ਼ਿੰਦੇ।
ਤੀਰਾਂ ਵਾਲੇ ਪਾਉਣ ਆਲ੍ਹਣੇ
ਇਹ ਸ਼ੁਰਖਾਬ ਪਰਿੰਦੇ।
ਵਿਚ ਹਵਾ ਦੇ ਸੁਣਦੇ ਰਹਿੰਦੇ
ਜਪੁਜੀ ਦੀਆਂ ਸਦਾਵਾਂ।
ਮਸਜਿੱਦ ਉੱਤੇ ਪੈੰਦਾ ਜਿੱਥੇ
ਮੰਦਰ ਦਾ ਪਰਛਾਵਾਂ।
ਸਰਬੱਤ ਦੇ ਕਨਾਤ ਬਣਦੀਆਂ
ਚੋਲੇਉੰ ਲੱਥੀਆਂ ਲੀਰਾਂ।
ਤਾੜੀ ਦੇ ਨਾਲ ਕਰਨ ਅਗਾਜਾਂ
ਤੀਰਾਂ ਨਾਲ ਅਖੀਰਾਂ।
ਕਦਮਾਂ ਵਿਚ ਬਗਾਵਤ ਰੱਖਦੇ
ਹੱਥਾਂ ਵਿਚ ਤਾਮੀਰਾਂ।
ਰਾਹ ਰੂਹਾਨੀ ਹੋ ਜਾਂਦੇ
ਜਦ ਲੰਘਣ ਅਕਾਲੀ ਭੀੜਾਂ।
ਸ਼ਾਮਾਂ ਦਾ ਇਤਿਹਾਸ ਬਣਦੀਆਂ
ਸਰਘੀ ਦੀਆਂ ਅਦਾਵਾਂ।
ਮਸਜਿੱਦ ਉੱਤੇ ਪੈੰਦਾ ਜਿੱਥੇ
ਮੰਦਰ ਦਾ ਪਰਛਾਵਾਂ।
ਗੁਰੂ ਘਰਾਂ ਦੇ ਗੁੰਬਦ ਕਰਦੇ
ਧੂਣਿਆਂ ਉੱਤੇ ਛਾਵਾਂ।
ਸਤਗੁਰ ਸਿੰਘ
98723-77057
Previous articleਪੋਥੀ ਪਰਬਤ-ਨਵੀਂ ਆਲੋਚਨਾ ਵਿਧੀ ਦੀ ਪੁਸਤਕ-ਪ੍ਰੋ. ਸਤਗੁਰ ਸਿੰਘ
Next articleਪੋਥੀ ਪਰਬਤ